ਹੋਰ ਖਬਰਾਂ

ਮੁੰਬਈ : ਮੰਡਲਾ ਕਬਾੜ ਬਾਜ਼ਾਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਸੁਆਹ

By Shanker Badra -- November 12, 2021 11:11 am -- Updated:Feb 15, 2021

ਮੁੰਬਈ : ਇੱਥੋਂ ਦੇ ਮਾਨਖੁਰਦ ਇਲਾਕੇ 'ਚ ਮੰਡਲਾ ਕਬਾੜ ਬਾਜ਼ਾਰ ਦੇ ਗੋਦਾਮਾਂ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਦੀ ਘਟਨਾ ਸਵੇਰੇ 3 ਵਜੇ ਵਾਪਰੀ ਹੈ। ਇਹ ਅੱਗ ਇੰਨੀ ਭਿਆਨਕ ਸੀ ਕਿ ਗੋਦਾਮ ਵਿੱਚ ਰੱਖਿਆ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਅੱਗ 'ਤੇ ਕਾਬੂ ਪਾਉਣ ਲਈ 12 ਫਾਇਰ ਟੈਂਡਰ, 10 ਟੈਂਕਰ ਅਤੇ 150 ਅੱਗ ਬੁਝਾਉਣ ਵਾਲੇ ਕਰਮੀ ਤਾਇਨਾਤ ਕੀਤੇ ਗਏ ਹਨ।

ਮੁੰਬਈ : ਮੰਡਲਾ ਕਬਾੜ ਬਾਜ਼ਾਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਸੁਆਹ

ਇੱਕ ਫਾਇਰ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਤੜਕੇ 3 ਵਜੇ ਮਿਲੀ ਸੀ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਕਿਵੇਂ ਲੱਗੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਧਿਆਨ ਯੋਗ ਹੈ ਕਿ ਸਤੰਬਰ ਮਹੀਨੇ ਵਿੱਚ ਵੀ ਮੰਡੀ ਵਿੱਚ ਅੱਗ ਲੱਗਣ ਦੀ ਖ਼ਬਰ ਆਈ ਸੀ।

ਮੁੰਬਈ : ਮੰਡਲਾ ਕਬਾੜ ਬਾਜ਼ਾਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਸੁਆਹ

ਮੀਡੀਆ ਰਿਪੋਰਟਾਂ ਅਨੁਸਾਰ ਬਾਜ਼ਾਰ ਦੀਆਂ ਕਈ ਦੁਕਾਨਾਂ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਕਬਾੜ ਦਾ ਸਾਮਾਨ ਖਿੱਲਰਿਆ ਪਿਆ ਹੈ। ਇਹ ਬਾਜ਼ਾਰ ਮੁੰਬਈ ਦੇ ਪੂਰਬੀ ਉਪਨਗਰ ਵਿੱਚ ਵੀਰ ਜੀਜਾਮਾਤਾ ਭੌਂਸਲੇ ਮਾਰਗ 'ਤੇ ਸਥਿਤ ਹੈ। ਸਤੰਬਰ ਵਿੱਚ ਵੀ ਮੰਡੀ ਵਿੱਚ ਅੱਗ ਲੱਗਣ ਦੀ ਖ਼ਬਰ ਆਈ ਸੀ। ਉਸ ਸਮੇਂ ਅੱਗ ਮਾਰਕੀਟ ਦੀਆਂ ਸੱਤ ਤੋਂ ਅੱਠ ਦੁਕਾਨਾਂ ਤੱਕ ਸੀਮਤ ਹੋ ਗਈ, ਜਿੱਥੇ ਕੈਮੀਕਲ ਦੇ ਖਾਲੀ ਡਰੰਮਾਂ ਸਮੇਤ ਵੱਖ-ਵੱਖ ਤਰ੍ਹਾਂ ਦਾ ਸਕਰੈਪ ਸਾਮਾਨ ਰੱਖਿਆ ਹੋਇਆ ਸੀ।
-PTCNews