Advertisment

ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਹੋਇਆ IED ਬਲਾਸਟ, 5 ਲੋਕ ਜ਼ਖਮੀ

author-image
Jashan A
Updated On
New Update
ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਹੋਇਆ IED ਬਲਾਸਟ, 5 ਲੋਕ ਜ਼ਖਮੀ
Advertisment
ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਹੋਇਆ IED ਬਲਾਸਟ, 5 ਲੋਕ ਜ਼ਖਮੀ,ਨਵੀਂ ਦਿੱਲੀ: ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਉਸ ਸਮੇਂ ਭੱਜ ਦੌੜ ਮੱਚ ਗਈ, ਜਦੋਂ ਇਥੇ ਆਈ. ਈ. ਡੀ ਬਲਾਸਟ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 4 ਪੁਲਿਸ ਕਰਮਚਾਰੀਆਂ ਸਣੇ 1 ਆਮ ਨਾਗਰਿਕ ਗੰਭੀਰ ਜ਼ਖਮੀ ਹੋ ਗਿਆ ਹੈ। ਹਮਲੇ 'ਚ ਜ਼ਖਮੀ ਹੋਏ ਜਵਾਨਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹੋਰ ਪੜ੍ਹੋ: ਹਿਮਾਚਲ ਦੇ ਊਨਾ 'ਚ ਲੱਗੀ ਭਿਆਨਕ ਅੱਗ, 80 ਝੁੱਗੀਆਂ ਸੜ੍ਹ ਕੇ ਸੁਆਹ https://twitter.com/ANI/status/1191579596124090368 ਪੁਲਿਸ ਨੇ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਨੇੜੇ ਦੇ ਲੋਕਾਂ ਨੂੰ ਹਾਦਸੇ ਵਾਲੇ ਸਥਾਨ ਤੋਂ ਹਟਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਹਮਲਵਰਾਂ ਦੀ ਖੋਜ 'ਚ ਵੀ ਤੇਜ਼ੀ ਕਰ ਦਿੱਤੀ ਹੈ। ਫਿਲਹਾਲ ਅਜੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -PTC News  -
ied-blast national-news manipur latest-national-news
Advertisment

Stay updated with the latest news headlines.

Follow us:
Advertisment