ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ, ਲੱਗੀਆਂ ਸੱਟਾਂ

Manisha Gulati Chairperson of Punjab Women Commission injured in road accident in Amritsar
ਪੰਜਾਬ ਮਹਿਲਾ ਕਮਿਸ਼ਨ ਦੀਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ, ਲੱਗੀਆਂ ਸੱਟਾਂ    

ਪੰਜਾਬ ਮਹਿਲਾ ਕਮਿਸ਼ਨ ਦੀਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ, ਲੱਗੀਆਂ ਸੱਟਾਂ:ਅੰਮ੍ਰਿਤਸਰ : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਕਾਰ ਹਾਦਸਾਗ੍ਰਸਤ ਹੋ ਗਈ ਹੈ।ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਅੱਗੇ ਅਚਾਨਕ ਅਵਾਰਾ ਪਸ਼ੂ ਆ ਗਿਆ ਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਵਿਚ ਕਾਰ ਹਾਦਸਾਗ੍ਰਸਤ ਹੋ ਗਈ ਹੈ। ਉਨ੍ਹਾਂ ਦੀ ਹਾਦਸਾਗ੍ਰਸਤ ਹੋਈ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

Manisha Gulati Chairperson of Punjab Women Commission injured in road accident in Amritsar
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ, ਲੱਗੀਆਂ ਸੱਟਾਂ

ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਮਾਨਾਂਵਾਲਾ ਵਿਖੇ ਅੱਜ ਪਿੰਗਲਵਾੜਾ ਨੇੜੇ ਇਕ ਅਵਾਰਾ ਗਾਂ ਸੜਕ ‘ਤੇ ਆ ਕੇ ਕਾਰ ‘ਚ ਆਣ ਵੱਜੀ, ਜਿਸ ਨਾਲ ਕਾਰ ਬੁਰੀ ਤਰਾਂ ਹਾਦਸਾਗ੍ਰਸਤ ਹੋ ਗਈ ਅਤੇ ਕਾਰ ‘ਚ ਸਵਾਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ, ਉਨ੍ਹਾਂ ਦਾ ਲੜਕਾ ਨਕੁਲ ਗੁਲਾਟੀ ਸਵਾਰ ਸਨ।

Manisha Gulati Chairperson of Punjab Women Commission injured in road accident in Amritsar
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ, ਲੱਗੀਆਂ ਸੱਟਾਂ

ਪੁਲਿਸ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕਿਸੇ ਪੀੜਤ ਔਰਤ ਦਾ ਕੇਸ ਸੁਣ ਕੇ ਜਲੰਧਰ ਤੋਂ ਅੰਮਿ੍ਤਸਰ ਆਪਣੀ ਕਾਰ ਵਿਚ ਸਵਾਰ ਹੋ ਕੇ ਆ ਰਹੇ ਸਨ। ਜੰਡਿਆਲਾ ਗੁਰੂ ਨੇੜੇ ਚੌਹਾਨ ਪੈਟਰੋਲ ਪੰਪ ਕੋਲ ਅਚਾਨਕ ਸੜਕ ਉੱਤੇ ਅਵਾਰਾ ਪਸ਼ੂ ਆ ਗਿਆ ਤੇ ਬ੍ਰੇਕ ਲਗਾਉਣ ਦੇ ਚੱਕਰ ਵਿਚ ਕਾਰ ਹਾਦਸਾਗ੍ਰਸਤ ਹੋ ਗਈ।

Manisha Gulati Chairperson of Punjab Women Commission injured in road accident in Amritsar
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ, ਲੱਗੀਆਂ ਸੱਟਾਂ

ਇਸ ਹਾਦਸੇ ਵਿਚ ਮਨੀਸ਼ਾ ਗੁਲਾਟੀ ਤੇ ਉਨ੍ਹਾਂ ਦੇ ਪੁੱਤਰ ਨਕੁਲ ਗੁਲਾਟੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਬਾਰੇ ਪਤਾ ਲਗਦਿਆਂ ਹੀ ਡੀਐੱਸਪੀ ਸੁਖਵਿੰਦਰਪਾਲ ਸਿੰਘ ਤੇ ਜੰਡਿਆਲਾ ਥਾਣਾ ਦੇ ਇੰਚਾਰਜ ਹਰਚੰਦ ਸਿੰਘ ਮੌਕੇ ‘ਤੇ ਪੁੱਜ ਗਏ। ਜਿਨਾਂ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
-PTCNews