Fri, Apr 19, 2024
Whatsapp

ਸਿਰਸਾ ਨੇ ਝਾਰਖੰਡ 'ਚ ਰਹਿੰਦੇ ਐਸ.ਸੀ ਸਿੱਖਾਂ ਨੂੰ ਬਣਦੇ ਅਧਿਕਾਰ ਤੇ ਲਾਭ ਦੇਣ ਲਈ ਝਾਰਖੰਡ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ

Written by  Shanker Badra -- February 11th 2019 06:21 PM
ਸਿਰਸਾ ਨੇ ਝਾਰਖੰਡ 'ਚ ਰਹਿੰਦੇ ਐਸ.ਸੀ ਸਿੱਖਾਂ ਨੂੰ ਬਣਦੇ ਅਧਿਕਾਰ ਤੇ ਲਾਭ ਦੇਣ ਲਈ ਝਾਰਖੰਡ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ

ਸਿਰਸਾ ਨੇ ਝਾਰਖੰਡ 'ਚ ਰਹਿੰਦੇ ਐਸ.ਸੀ ਸਿੱਖਾਂ ਨੂੰ ਬਣਦੇ ਅਧਿਕਾਰ ਤੇ ਲਾਭ ਦੇਣ ਲਈ ਝਾਰਖੰਡ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ

ਸਿਰਸਾ ਨੇ ਝਾਰਖੰਡ 'ਚ ਰਹਿੰਦੇ ਐਸ.ਸੀ ਸਿੱਖਾਂ ਨੂੰ ਬਣਦੇ ਅਧਿਕਾਰ ਤੇ ਲਾਭ ਦੇਣ ਲਈ ਝਾਰਖੰਡ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ:ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਨੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਰਾਜ ਵਿਚ ਰਹਿੰਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਸਿੱਖਾਂ ਨੂੰ ਸੰਵਿਧਾਨ ਵਿਚ ਦਿੱਤੇ ਅਨੁਸਾਰ ਲੋੜੀਂਦੇ ਲਾਭ ਤੇ ਅਧਿਕਾਰ ਪ੍ਰਦਾਨ ਕੀਤੇ ਜਾਣ। [caption id="attachment_254722" align="aligncenter" width="300"]Manjinder Singh Sirsa Jharkhand living SC Sikhs Create rights benefit Jharkhand CM Appeal ਸਿਰਸਾ ਨੇ ਝਾਰਖੰਡ 'ਚ ਰਹਿੰਦੇ ਐਸ.ਸੀ ਸਿੱਖਾਂ ਨੂੰ ਬਣਦੇ ਅਧਿਕਾਰ ਤੇ ਲਾਭ ਦੇਣ ਲਈ ਝਾਰਖੰਡ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ[/caption] ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੂੰ ਲਿਖੇ ਇਕ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਝਾਰਖੰਡ ਵਿਚ ਰਹਿੰਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਸਿੱਖ ਬਹੁਤ ਹੀ ਤਰਸਯੋਗ ਹਾਲਤ ਵਿਚੋਂ ਨਿਕਲ ਰਹੇ ਹਨ ਕਿਉਂਕਿ ਉਹਨਾਂ ਨੂੰ ਸੰਵਿਧਾਨਕ ਅਧਿਕਾਰਾਂ ਤੋਂ ਵਾਂਝਾ ਕੀਤਾ ਗਿਆ ਹੈ ਤੇ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਸਕੂਲਾਂ ਤੇ ਕਾਲਜਾਂ ਵਿਚ ਦਾਖਲਿਆਂ ਸਮੇਂ ਵੀ ਉਹਨਾਂ ਨੂੰ ਰਾਖਵੇਂਕਰਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ।ਉਹਨਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਝਾਰਖੰਡ ਵਿਚ ਤਕਰੀਬਨ 33 ਲੱਖ ਸਿੱਖ ਰਹਿੰਦੇ ਹਨ ਅਤੇ ਇਹਨਾਂ ਵਿਚੋਂ ਬਹੁ ਗਿਣਤੀ ਐਸ ਸੀ ਭਾਈਚਾਰੇ ਨਾਲ ਸਬੰਧਤ ਹਨ ਤੇ ਆਰਥਿਕ ਤੌਰ 'ਤੇ ਕਮਜ਼ੋਰ ਹਨ। [caption id="attachment_254724" align="aligncenter" width="300"]Manjinder Singh Sirsa Jharkhand living SC Sikhs Create rights benefit Jharkhand CM Appeal ਸਿਰਸਾ ਨੇ ਝਾਰਖੰਡ 'ਚ ਰਹਿੰਦੇ ਐਸ.ਸੀ ਸਿੱਖਾਂ ਨੂੰ ਬਣਦੇ ਅਧਿਕਾਰ ਤੇ ਲਾਭ ਦੇਣ ਲਈ ਝਾਰਖੰਡ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ[/caption] ਮੁੱਖ ਮੰਤਰੀ ਨੂੰ ਇਹਨਾਂ ਦੀ ਤਰਸਯੋਗ ਹਾਲਤ ਦਾ ਖਿਆਲ ਰੱਖਣ ਦੀ ਅਪੀਲ ਕਰਦਿਆਂ ਸਿਰਸਾ ਨੇ ਰਾਜ ਵਿਚ ਰਹਿੰਦੇ ਇਹਨਾਂ ਸਿੱਖਾਂ ਨੂੰ ਐਸ.ਸੀ ਸਰਟੀਫਿਕੇਟ ਜਾਰੀ ਕਰਨ ਦੀ ਵਕਾਲਤ ਕੀਤੀ।ਉਹਨਾਂ ਕਿਹਾ ਕਿ ਇਹ ਸਹੂਲਤ ਵਿਸ਼ੇਸ਼ ਤੌਰ 'ਤੇ ਈਸਟ ਸਿੰਘ ਭੂਮ, ਬੋਕਾਰੋ, ਧੰਨਬਾਦ ਅਤੇ ਝਾਰਖੰਡ ਦੇ ਹੋਰ ਭਾਗਾਂ ਵਿਚ ਰਹਿੰਦੇ ਐਸ.ਸੀ. ਸਿੱਖਾਂ ਨੂੰ ਪ੍ਰਦਾਨ ਕੀਤੀ ਜਾਵੇ ਤਾਂ ਜੋ ਇਹ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਸਕਣ। [caption id="attachment_254721" align="aligncenter" width="300"]Manjinder Singh Sirsa Jharkhand living SC Sikhs Create rights benefit Jharkhand CM Appeal ਸਿਰਸਾ ਨੇ ਝਾਰਖੰਡ 'ਚ ਰਹਿੰਦੇ ਐਸ.ਸੀ ਸਿੱਖਾਂ ਨੂੰ ਬਣਦੇ ਅਧਿਕਾਰ ਤੇ ਲਾਭ ਦੇਣ ਲਈ ਝਾਰਖੰਡ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ[/caption] ਸਿਰਸਾ ਨੇ ਇਹ ਵੀ ਆਖਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੋਣ ਦੇ ਨਾਅਤੇ ਝਾਰਖੰਡ ਤੋਂ ਐਸ.ਸੀ ਸਿੱਖਾਂ ਦੇ ਇਕ ਵਫਦ ਨੇ ਉਹਨਾਂ ਨਾਲ ਮੁਲਾਕਾਤ ਕਰ ਕੇ ਇਹ ਮਾਮਲਾ ਡੀਐਸਜੀਐਮਸੀ ਵੱਲੋਂ ਰਾਜ ਸਰਕਾਰ ਕੋਲ ਉਠਾਉਣ ਦੀ ਅਪੀਲ ਕੀਤੀ ਸੀ।ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਐਸ.ਸੀ. ਸਿੱਖਾਂ ਨੂੰ ਸੰਵਿਧਾਨ ਵਿਚ ਦੱਸੇ ਅਨੁਸਾਰ ਬਣਦਾ ਰੁਤਬਾ ਜਲਤ ਤੋਂ ਜਲਦ ਪ੍ਰਦਾਨ ਕਰਨ। -PTCNews


Top News view more...

Latest News view more...