Wed, Apr 24, 2024
Whatsapp

ਸਿਰਸਾ ਵੱਲੋਂ ਉਪ ਰਾਜਪਾਲ ਨਾਲ ਮੁਲਾਕਾਤ

Written by  Joshi -- July 26th 2017 07:33 PM
ਸਿਰਸਾ ਵੱਲੋਂ ਉਪ ਰਾਜਪਾਲ ਨਾਲ ਮੁਲਾਕਾਤ

ਸਿਰਸਾ ਵੱਲੋਂ ਉਪ ਰਾਜਪਾਲ ਨਾਲ ਮੁਲਾਕਾਤ

Manjinder Singh Sirsa today met Lieutenant Governor ਕੇਜਰੀਵਾਲ ਸਰਕਾਰ ਵੱਲੋਂ ਅਫਸਰਸ਼ਾਹੀ ਨੂੰ ਦਿੱਤੇ ਨਵੇਂ ਹੁਕਮਾਂ ਦਾ ਮਕਸਦ ਸਰਕਾਰੀ ਖਜਾਨੇ ਨੂੰ ਲੁੱਟਣਾ : ਸਿਰਸਾ ਅਫਸਰਸ਼ਾਹੀ ਫਾਈਲਾਂ ਉਪਰ ਮੈਰਿਟ ਆਧਾਰ 'ਤੇ ਵਿਚਾਰ ਦੇਣ ਦੀ ਪਾਬੰਦ ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਅਫਸਰਸ਼ਾਹੀ ਨੂੰ ਦਿੱਤੇ ਗਏ ਨਵੇਂ ਹੁਕਮ ਜੋ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਤੇ ਮੰਤਰੀ ਸਤੇਂਦਰ ਜੈਨ ਵੱਲੋਂ ਜਾਰੀ ਕੀਤੇ ਗਏ ਹਨ, ਦਾ ਮਕਸਦ ਦਿੱਲੀ ਦੀ ਜਨਤਾ ਦੇ ਸਰਕਾਰੀ ਖਜਾਨੇ ਨੂੰ ਲੁੱਟਣਾ ਹੈ। ਉਹਨਾਂ ਕਿਹਾ ਕਿ ਇਤਿਹਾਸਕ ਵਿਚ ਅਜਿਹਾ ਇਹ ਪਹਿਲਾ ਮਾਮਲਾ ਹੈ ਕਿਉਂਕਿ ਅਫਸਰਸ਼ਾਹ ਤੇ ਸਰਕਾਰੀ ਅਧਿਕਾਰੀ ਫਾਈਲਾਂ ਉਪਰ ਮੈਰਿਟ ਆਧਾਰ 'ਤੇ ਆਪਣੇ ਵਿਚਾਰ ਦੇਣ ਲਈ ਪਾਬੰਦ ਹੁੰਦੇ ਹਨ। ਇਥੇ ਦੱਸਣਯੋਗ ਹੈ ਕਿ 'ਆਪ' ਸਰਕਾਰ ਦੇ ਆਗੂਆਂ ਨੇ ਅਫਸਰਸ਼ਾਹੀ ਨੂੰ ਕੋਈ ਵੀ ਫੈਸਲਾ ਲੈਣ ਤੋਂ ਰੋਕ ਦਿੱਤਾ ਹੈ ਅਤੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਫੈਸਲੇ ਸਬੰਧਤ ਵਿਭਾਗ ਦੇ ਮੰਤਰੀ ਵੱਲੋਂ ਖੁਦ ਲਏ ਜਾਣਗੇ। ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਮੰਤਰੀਆ ਨੂੰ ਸਾਰੀਆਂ ਸ਼ਕਤੀਆਂ ਦੇਣ ਦਾ ਮਕਸਦ ਪੈਸੇ ਬਟੋਰਨਾ ਅਤੇ ਜਨਤਕ ਖਜਾਨੇ ਨੂੰ ਲੁੱਟਣਾ ਹੈ। ਉਹਨਾਂ ਕਿਹਾ ਕਿ ਜਿਵੇਂ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਰਿਸ਼ਤੇਦਾਰ ਸੁਰੇਂਦਰ ਕੁਮਾਰ ਬਾਂਸਲ ਦੇ ਮਾਮਲੇ ਵਿਚ ਕੀਤਾ ਸੀ ਜਿਸਦੇ 3 ਕਰੋੜ ਰੁਪਏ ਦੇ ਜਾਅਲੀ ਬਿੱਲ ਸਰਕਾਰੀ ਖਜਾਨੇ ਵਿਚੋਂ ਪਾਸ ਕਰਵਾਏ ਗਏ, ਉਸੇ ਤਰ•ਾਂ ਕੇਜਰੀਵਾਲ ਤੇ ਜੁੰਡਲੀ ਚਾਹੁੰਦੀ ਹੈ ਕਿ ਇਸੇ ਤਰੀਕੇ ਖਜਾਨੇ ਦੀ ਲੁੱਟ ਕੀਤੀ ਜਾਵੇ ਤੇ ਕੋਈ ਅਫਸਰ ਇਸ 'ਤੇ ਇਤਰਾਜ਼ ਨਾ ਕਰੇ। ਉਹਨਾਂ ਕਿਹਾ ਕਿ ਅਜਿਹੇ ਹੱਥਕੰਡੇ ਅਪਣਾ ਕੇ ਕੇਜਰੀਵਾਲ ਤੇ ਉਹਨਾਂ ਦੀ ਟੀਮ ਜਨਤਕ ਖਜਾਨੇ ਵਿਚੋਂ ਪੈਸੇ ਲੁੱਟਣਾ ਚਾਹੁੰਦੀ ਹੈ ਤੇ ਇਸ ਹੁਕਮ ਦੀ ਬਦੌਲਤ ਕੋਈ ਅਧਿਕਾਰੀ ਆਪਣੇ 'ਵਿਚਾਰ' ਲਿਖਤੀ ਰੂਪ ਵਿਚ ਫਾਈਲ 'ਤੇ ਪਾ ਕੇ ਇਤਰਾਜ਼ ਵੀ ਨਹੀਂ ਕਰ ਸਕੇਗਾ। 'ਆਪ' ਦੇ ਕਨਵੀਨਰ 'ਤੇ ਵਰ•ਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਕੇਜਰੀਵਾਲ ਨੇ ਕੰਧ 'ਤੇ ਲਿਖਿਆ ਪੜ• ਲਿਆ ਹੈ ਕਿ ਇਹ ਉਹਨਾਂ ਦੀ ਸੱਤਾ ਵਿਚ ਆਖਰੀ ਪਾਰੀ ਹੈ ਤੇ ਲੋਕਾਂ ਨੇ ਅਗਲੀਆਂ ਚੋਣਾਂ ਵਿਚ ਉਹਨਾਂ ਨੂੰ ਚਲਦਾ ਕਰਨ ਦਾ ਫੈਸਲਾ ਕਰ ਲਿਆ ਹੈ, ਇਸ ਲਈ ਉਹ ਇਸ ਤਰ•ਾਂ ਦੇ ਮਾੜੇ ਹਾਲਾਤ ਪੈਦਾ ਕਰ ਕੇ ਦਿੱਲੀ ਦੇ ਲੋਕਾਂ ਨੂੰ ਸਜ਼ਾ ਦੇਣੀ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਆਪਣੇ ਵਾਅਦੇ ਪੂਰੇ ਕਰ ਕੇ ਚੰਗਾ ਪ੍ਰਸ਼ਾਸਨ ਦੇਣ ਵਿਚ ਆਪਣੀ ਅਸਫਲਤਾ ਕਬੂਲ ਕਰਨ ਦੀ ਥਾਂ ਉਹ ਗੰਦੀ ਰਾਜਨੀਤੀ ਖੇਡਣ ਲੱਗ ਪਏ ਹਨ। ਸ੍ਰੀ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸਾਰੇ ਭਾਰਤ ਵਿਚ ਸਭ ਤੋਂ ਮਾੜੇ ਮੁੱਖ ਮੰਤਰੀ ਸਾਬਤ ਹੋਏ ਹਨ। ਕਿਤੇ ਵੀ ਕੋਈ ਮੁੱਖ ਮੰਤਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਬਹਾਨੇ ਬਣਾਉਂਦਾ ਨਹੀਂ ਵੇਖਿਆ ਪਰ ਮੰਦੇਭਾਗਾਂ ਨੂੰ ਦਿੱਲੀ ਦੇ ਲੋਕਾਂ ਨੂੰ ਇਸ ਵਿਅਕਤੀ ਨੂੰ ਝੱਲਣਾ ਪੈ ਰਿਹਾ ਹੈ ਜੋ ਭਾਰਤ ਦੀ ਰਾਜਨੀਤੀ ਵਿਚ ਸਭ ਤੋਂ ਭ੍ਰਿਸ਼ਟ, ਝੂਠਾ ਤੇ ਮਿਸਗਾਈਡਡ ਮਿਜ਼ਾਈਲ ਸਾਬਤ ਹੋਇਆ ਹੈ। ਉਹਨਾਂ ਨੇ ਸ੍ਰੀ ਕੇਜਰੀਵਾਲ ਨੂੰ ਇਹ ਵੀ ਚੇਤੇ ਕਰਵਾਇਆ ਕਿ ਇਹ ਹੁਕਮ ਅਦਾਲਤ ਦੀ ਮਾਨਹਾਨੀ ਵੀਹੈ ਕਿਉਂਕਿ ਨਿਆਂਪਾਲਿਕਾ ਨੇ ਪਹਿਲਾਂ ਹੀ ਆਪਣੇ ਵਿਚਾਰ ਸਪਸ਼ਟ ਕਰ ਦਿੱਤੇ ਹਨ ਕਿ ਐਲ ਜੀ ਹੀ ਦਿੱਲੀ ਦੇ ਅਸਲ ਪ੍ਰਸ਼ਾਸਕ ਹਨ ਅਤੇ ਅਜਿਹੀਆਂ ਹਦਾਇਤਾਂ ਜਾਰੀ ਕਰਨਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। —PTC News


  • Tags

Top News view more...

Latest News view more...