Sat, Apr 20, 2024
Whatsapp

ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ ,26 ਸਤੰਬਰ ਹੋਵੇਗਾ ਮੋਰਚੇ ਦਾ ਅਹਿਮ ਪੜਾਅ : ਜੇਠੂਕੇ

Written by  Shanker Badra -- September 25th 2019 04:31 PM
ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ ,26 ਸਤੰਬਰ ਹੋਵੇਗਾ ਮੋਰਚੇ ਦਾ ਅਹਿਮ ਪੜਾਅ : ਜੇਠੂਕੇ

ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ ,26 ਸਤੰਬਰ ਹੋਵੇਗਾ ਮੋਰਚੇ ਦਾ ਅਹਿਮ ਪੜਾਅ : ਜੇਠੂਕੇ

ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ ,26 ਸਤੰਬਰ ਹੋਵੇਗਾ ਮੋਰਚੇ ਦਾ ਅਹਿਮ ਪੜਾਅ : ਜੇਠੂਕੇ:ਪਟਿਆਲਾ : ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਦੇ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲ ਰਿਹਾ ਮੋਰਚਾ ਛੇਵੇਂ ਦਿਨ 'ਚ ਦਾਖਲ ਹੋ ਗਿਆ ਹੈ। ਜਿਸ 'ਚ ਹਜ਼ਾਰਾਂ ਜੁਝਾਰੂ ਮਰਦ-ਔਰਤਾਂ ਦੇ ਕਾਫਲੇ ਪੂਰੇ ਜੋਸ਼ ਖਰੋਸ਼ ਨਾਲ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰੋ ਦੇ ਨਾਹਰੇ ਮਾਰਦੇ ਸ਼ਾਮਿਲ ਹੋਏ। [caption id="attachment_343570" align="aligncenter" width="300"]manjit dhaner life imprisonment Against Sangharsh Committee Sixth day Patiala protest ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ ,  26 ਸਤੰਬਰ ਹੋਵੇਗਾਮੋਰਚੇ ਦਾ ਅਹਿਮ ਪੜਾਅ : ਜੇਠੂਕੇ[/caption] ਪੱਕੇ ਮੋਰਚੇ ਦਾ ਅੱਜ ਅਹਿਮ ਦਿਨ ਸੀ, ਕਿਉਂਕਿ ਕੱਲ੍ਹ ਨੂੰ ਇੱਕ ਪਾਸੇ ਪੱਕੇ ਮੋਰਚੇ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਨੂੰ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕਮਾਰ ਵੱਲੋਂ 12 ਵਜੇ ਕਿਸਾਨ ਭਵਨ ਚੰਡੀਗੜ੍ਹ ਮੀਟਿੰਗ ਦਾ ਸਮਾਂ ਦਿੱਤਾ ਹੈ। ਦੂਜੇ ਪਾਸੇ ਸੰਘਰਸ਼ ਕਮੇਟੀ ਨੇ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਨੂੰ ਵੱਡੀ ਚੁਣੌਤੀ ਵਜੋਂ ਕਬੂਲਦਿਆਂ ਇਸੇ ਦਿਨ ਮਹਿਮਦਪੁਰ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਇਕੱਠ ਕਰਨ ਦਾ ਫੈਸਲਾ ਕਰ ਲਿਆ ਹੈ। ਸੰਘਰਸ਼ ਕਮੇਟੀ ਨੇ ਅਗਲੇ ਸੰਘਰਸ਼ ਦੀ ਰੂਪ ਰੇਖਾ ਵਿਉਂਤ ਲਈ ਹੈ। [caption id="attachment_343569" align="aligncenter" width="300"]manjit dhaner life imprisonment Against Sangharsh Committee Sixth day Patiala protest ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ ,  26 ਸਤੰਬਰ ਹੋਵੇਗਾਮੋਰਚੇ ਦਾ ਅਹਿਮ ਪੜਾਅ : ਜੇਠੂਕੇ[/caption] ਇਸ ਦਾ ਐਲਾਨ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਫੌਰੀ ਬਾਅਦ ਚੰਡੀਗੜ੍ਹ ਹੀ ਕਰ ਦਿੱਤਾ ਜਾਵੇਗਾ। ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਨੈਣੇਵਾਲ,ਰਾਮ ਸਿੰਘ ਮਟੋਰੜਾਂ, ਗੁਰਮੇਲ ਸਿੰਘ ਢਕੜੱਬਾ, ਸ਼ਿੰਗਾਰਾ ਸਿੰਘ ਮਾਨ, ਬਨਾਰਸੀ ਦਾਸ, ਗੁਰਮੇਲ ਠੁੱਲੀਵਾਲ  ਨੇ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਦੀ ਬਹਾਲ ਰੱਖੀ ਉਮਰ ਕੈਦ ਸਜ਼ਾ ਗਵਰਨਰ ਪੰਜਾਬ ਨੇ ਜੇਕਰ ਰੱਦ ਨਾਂ ਕੀਤੀ ਤਾਂ ਸੰਘਰਸ਼ ਕਮੇਟੀ ਵੱਲੋਂ ਤਿੱਖੇ ਅਤੇ ਵਿਸ਼ਾਲ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਸੰਘਰਸ਼ ਦੀ ਇਖਲਾਕੀ ਅਤੇ ਸਿਆਸੀ ਕੀਮਤ ਪੰਜਾਬ ਸਰਕਾਰ ਨੂੰ ਅਦਾ ਕਰਨੀ ਪਵੇਗੀ। [caption id="attachment_343568" align="aligncenter" width="300"]manjit dhaner life imprisonment Against Sangharsh Committee Sixth day Patiala protest ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਦਾ ਮਾਮਲਾ ,  26 ਸਤੰਬਰ ਹੋਵੇਗਾਮੋਰਚੇ ਦਾ ਅਹਿਮ ਪੜਾਅ : ਜੇਠੂਕੇ[/caption] 26 ਸਤੰਬਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਮੋਰਚੇ ਦਾ ਅਹਿਮ ਦਿਨ ਹੋਵੇਗਾ। ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਜਗਮੋਹਨ ਪਟਿਆਲਾ, ਰਮਿੰਦਰ ਪਟਿਆਲਾ, ਹਰਦੀਪ ਟੱਲੇਵਾਲ ਆਦਿ ਬੁਲਾਰਿਆਂ ਨੇ ਐਲਾਨ ਕੀਤਾ ਕਿ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਣ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ, ਹੋਰ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਰਾਮ ਸਿੰਘ ਹਠੂਰ, ਅਜਮੇਰ ਅਕਲੀਆਂ ਤੋਂ ਇਲਾਵਾ ਬਹੁਤ ਸਾਰੇ ਲੋਕ ਪੱਖੀ ਗੀਤਕਾਰਾਂ ਨੇ ਆਪਣੇ ਗੀਤ ਪੇਸ਼ ਕੀਤੇ। ਸਟੇਜ ਸਕੱਤਰ ਦੇ ਫਰਜ਼ ਗੁਰਦੀਪ ਰਾਮਪੁਰਾ ਨੇ ਨਿਭਾਏ। -PTCNews


Top News view more...

Latest News view more...