ਹੋਰ ਖਬਰਾਂ

ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਭਰਾ ਦੇ ਅੰਤਿਮ ਸਸਕਾਰ 'ਤੇ ਪਹੁੰਚੇ ਮਨਜੀਤ ਸਿੰਘ ਧਨੇਰ

By Jashan A -- November 10, 2019 5:10 pm

ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਭਰਾ ਦੇ ਅੰਤਿਮ ਸਸਕਾਰ 'ਤੇ ਪਹੁੰਚੇ ਮਨਜੀਤ ਸਿੰਘ ਧਨੇਰ,ਬਰਨਾਲਾ: ਬਰਨਾਲਾ ਜੇਲ੍ਹ 'ਚ ਪਿਛਲੇ 42 ਦਿਨਾਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨਜੀਤ ਸਿੰਘ ਧਨੇਰ ਆਪਣੇ ਵੱਡੇ ਭਰਾ ਜਗਜੀਤ ਸਿੰਘ ਧਨੇਰ ਦੇ ਅੰਤਿਮ ਸਸਕਾਰ 'ਤੇ ਆਪਣੇ ਪਿੰਡ ਧਨੇਰ ਪਹੁੰਚੇ।ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧਾਂ ਹੇਠ ਮਨਜੀਤ ਸਿੰਘ ਧਨੇਰ ਨੂੰ ਲਿਆਇਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਮਨਜੀਤ ਸਿੰਘ ਧਨੇਰ ਆਪਣੇ ਵੱਡੇ ਭਰਾ ਜਗਜੀਤ ਸਿੰਘ ਧਨੇਰ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਦੌਰਾਨ ਅੱਜ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ। ਜਿਸ ਸ਼ਾਮਲ ਹੋਣ ਲਈ ਅੱਜ ਮਨਜੀਤ ਸਿੰਘ ਧਨੇਰ ਆਪਣੇ ਪਿੰਡ ਪਹੁੰਚੇ।

-PTC News

  • Share