Fri, Apr 26, 2024
Whatsapp

ਬਰਨਾਲਾ : ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਰੰਗਕਰਮੀਆਂ ਨੇ ਲੋਕ ਸੰਘਰਸ਼ ਨੂੰ ਦਿੱਤਾ ਸਮਰਥਨ

Written by  Shanker Badra -- October 14th 2019 10:47 PM
ਬਰਨਾਲਾ : ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਰੰਗਕਰਮੀਆਂ ਨੇ ਲੋਕ ਸੰਘਰਸ਼ ਨੂੰ ਦਿੱਤਾ ਸਮਰਥਨ

ਬਰਨਾਲਾ : ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਰੰਗਕਰਮੀਆਂ ਨੇ ਲੋਕ ਸੰਘਰਸ਼ ਨੂੰ ਦਿੱਤਾ ਸਮਰਥਨ

ਬਰਨਾਲਾ : ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਰੰਗਕਰਮੀਆਂ ਨੇ ਲੋਕ ਸੰਘਰਸ਼ ਨੂੰ ਦਿੱਤਾ ਸਮਰਥਨ:ਬਰਨਾਲਾ : ਬਹੁਚਰਚਿਤ ਮਹਿਲ ਕਲਾਂ ਲੋਕ ਘੋਲ ਵਿੱਚ ਭੂਮਿਕਾ ਨਿਭਾ ਰਹੇ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ ਪੰਦਰਵੇਂ ਦਿਨ ਵਿਸ਼ਾਲ ਲੋਕਾਈ ਦਾ ਹੜ੍ਹ ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਮੋਰਚੇ ਵਿੱਚ ਵਗ ਤੁਰਿਆ। ਇਹ ਲੋਕਾਂ ਦਾ ਠਾਠਾਂ ਮਾਰਦਾ ਜੋਸ਼ੀਲਾ ਇਕੱਠ ਹਾਕਮਾਂ ਨੂੰ ਤਰੇਲੀਆਂ ਲਿਆ ਰਿਹਾ ਸੀ। [caption id="attachment_349748" align="aligncenter" width="300"]Manjit Singh Dhaner sentence cancel fifteenth day Writer Support people struggle ਬਰਨਾਲਾ :ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਰੰਗਕਰਮੀਆਂ ਨੇ ਲੋਕ ਸੰਘਰਸ਼ ਨੂੰ ਦਿੱਤਾ ਸਮਰਥਨ[/caption] ਲੇਖਕ,ਕਲਮਕਾਰ,ਬੁੱਧੀਜੀਵੀ,ਰੰਗਕਰਮੀਆਂ,ਪੱਤਰਕਾਰਾਂ,ਸਹਿਤਕਾਰਾਂ,ਜਮਹੂਰੀ ਕਾਰਕੁਨਾਂ,ਤਰਕਸ਼ੀਲਾਂ ਵੱਲੌਂ ਦਿੱਤਾ ਲੋਕ ਸੰਘਰਸ਼ ਨੂੰ ਸਮਰਥਨ ਹੀ ਨਹੀਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਿਲ ਹੋਕੇ ਕਲਮ,ਕਲਾ, ਸੰਗਰਾਮਾਂ ਦੀ ਹਕੀਕੀ ਸਾਂਝ ਦਾ ਜੋਰਦਾਰ ਪ੍ਰਗਟਾਵਾ ਕੀਤਾ। ਇਹ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦੇ ਹੋਰ ਵੱਧ ਵਿਸ਼ਾਲ ਅਤੇ ਤਿੱਖਾ ਹੋਣ ਦੀ ਸ਼ਾਹਦੌ ਭਰਦਾ ਸੀ। [caption id="attachment_349750" align="aligncenter" width="300"]Manjit Singh Dhaner sentence cancel fifteenth day Writer Support people struggle ਬਰਨਾਲਾ :ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਰੰਗਕਰਮੀਆਂ ਨੇ ਲੋਕ ਸੰਘਰਸ਼ ਨੂੰ ਦਿੱਤਾ ਸਮਰਥਨ[/caption] ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ.ਜਗਮੋਹਣ ਸਿੰਘ, ਜਗਸੀਰ ਸਿੰਘ ਸੰਧੂ, ਜਸਪਾਲ ਮਾਨਖੇੜਾ, ਰਜਿੰਦਰ ਭਦੌੜ, ਅਮੋਲਕ ਸਿੰਘ , ਕੰਵਲਜੀਤ ਖੰਨਾ, ਅਰਵਿੰਦਰ ਕੌਰ ਕਾਕੜਾ,ਓਮ ਪ੍ਰਕਾਸ਼ ਗਾਸੋ, ਮੇਘ ਰਾਜ ਰੱਲਾ,ਅਤਰਜੀਤ, ਲਛਮਣ ਮਲੂਕਾ,ਸੁੰਿਰਦਰਪ੍ਰੀਤ ਘਣੀਆਂ ਨੇ ਕਿਹਾ ਕਿ ਕਲਮ, ਕਲਾ, ਲੋਕਾਂ ਅਤੇ ਸੰਘਰਸ਼ ਦੀ ਪਈ ਜੋਟੀ ਅਤੇ ਨਿੱਘੀ ਗਲਵਕੜੀ ਇਹ ਸੰਕੇਤ ਹੈ ਅਤੇ ਪੱਕੇ ਮੋਰਚੇ ਨੂੰ ਮਿਲ ਰਿਹਾ ਅਨੇਕਾਂ ਲੋਕ-ਹਿੱਸਿਆਂ ਦਾ ਸਮਰਥਨ ਭਵਿੱਖ ਵਿੱਚ ਤਿੱਖੇ ਲੋਕ ਤੂਫ਼ਾਨ ਦੀ ਆਮਦ ਹੋਏਗੀ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਹਾਕਮਾਂ ਦੇ ਇਹ ਮਨਸੂਬੇ ਨਾਕਾਮ ਕਰ ਦਿੱਤੇ ਜਾਣਗੇ ਜਿਹੜੇ ਇਹ ਸਮਝਦੇ ਨੇ ਕਿ ਅਸੀਂ ਲੋਕ ਆਵਾਜ਼ ਦੀ ਸੰਘੀ ਨੱਪ ਦਿਆਂਗੇ। ਲੇਖਕਾਂ ਸਾਹਿਤਕਾਰਾਂ, ਰੰਗ ਕਰਮੀਆਂ ਨੇ ਐਲਾਨ ਕੀਤਾ ਕਿ ਪਿੰਡਾਂ, ਕਸਬਿਆਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਚਾਰ-ਗੋਸ਼ਟੀਆਂ, ਨਾਟਕਾਂ, ਗੀਤ-ਸੰਗੀਤ, ਜਾਗੋਆਂ ਅਤੇ ਪ੍ਰਭਾਤ-ਫੇਰੀਆਂ ਰਾਹੀਂ ਲੋਕਾਂ ਦੇ ਕਾਫ਼ਲਿਆਂ ਨੂੰ ਧਰਨੇ 'ਚ ਲਿਆਉਣ ਲਈ ਹੋਰ ਵੀ ਵਿਆਪਕ ਮੁਹਿੰਮ ਛੇੜਨ ਜਾ ਰਹੇ ਹਨ। [caption id="attachment_349753" align="aligncenter" width="300"]Manjit Singh Dhaner sentence cancel fifteenth day Writer Support people struggle ਬਰਨਾਲਾ :ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਰੰਗਕਰਮੀਆਂ ਨੇ ਲੋਕ ਸੰਘਰਸ਼ ਨੂੰ ਦਿੱਤਾ ਸਮਰਥਨ[/caption] ਲੋਕ ਆਗੂ ਮਨਜੀਤ ਧਨੇਰ ਨੂੰ ਹੋਈ ਨਿਹੱਕੀ ਉਮਰ ਕੈਦ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਲੱਗੇ ਦਿਨ ਰਾਤ ਦੇ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਮਾਲਵਾ ਬੈਲਟ ਤੋਂ ਵੀ ਪਾਰ ਦੇ ਜਿਲ੍ਹਿਆਂ ਤੋਂ ਔਰਤਾਂ ਦੇ ਜੁਝਰੂ ਜਥੇ ਸ਼ਾਮਿਲ ਹੋਏ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਸੁਖਦੇਵ ਸਿੰਘ ਕੋਕਰੀਕਲਾਂ, ਬਲਵੰਤ ਉੱਪਲੀ, ਸ਼ਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਧਾਰੀ ਸਾਜਿਸ਼ੀ ਚੱਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੰਘਰਸ਼ ਕਮੇਟੀ,ਪੰਜਾਬ ਲੰਬੇ ਸਮੇਂ ਲਈ ਚੱਲਣ ਵਾਲੇ ਸੰਘਰਸ਼ ਲਈ ਇਰਾਦਾ ਧਾਰਕੇ ਆਈ ਹੈ। [caption id="attachment_349749" align="aligncenter" width="300"] ਬਰਨਾਲਾ :ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਰੰਗਕਰਮੀਆਂ ਨੇ ਲੋਕ ਸੰਘਰਸ਼ ਨੂੰ ਦਿੱਤਾ ਸਮਰਥਨ[/caption] ਪੂਰੀ ਸੋਚ ਵਿਚਾਰ ਕਰਨ ਤੋਂ ਲੰਬੇ ਦਾਅ ਦੀ ਯੋਜਨਾਬੰਦੀ ਕਰਕੇ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਵਾਉਣ ਦਾ ਕਦਮ ਚੁੱਕਿਆ ਹੈ। ਸੰਘਰਸ਼ ਕਮੇਟੀ ਨੇ ਪ੍ਰਸ਼ਾਸ਼ਨ/ਪੰਜਾਬ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਅਮਲ ਵਿੱਚ ਲਿਆਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦਾ ਸੇਕ ਸਹਿਣ ਕਰਨ ਲਈ ਤਿਆਰ ਰਹੇ। -PTCNews


Top News view more...

Latest News view more...