ਮਨਜੀਤ ਸਿੰਘ ਜੀ.ਕੇ ਨੇ ਸਬੂਤਾਂ ਦੇ ਆਧਾਰ ‘ਤੇ ਟਾਈਟਲਰ ਖਿਲਾਫ ਗ੍ਰੇਟਰ ਕੈਲਾਸ਼ ਥਾਣੇ ‘ਚ ਕਰਵਾਈ ਸ਼ਿਕਾਇਤ ਦਰਜ 

Manjit Singh GK files a complaint in Greater Kailash police station based on the Tytler sting CD and papers
Manjit Singh GK files a complaint in Greater Kailash police station based on the Tytler sting CD and papers

Manjit Singh GK files a complaint in Greater Kailash police station based on the Tytler sting CD and papers:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਅੱਜ ਸਵੇਰੇ ਜਨਤਕ ਕੀਤੇ ਸਬੂਤਾਂ ਦੇ ਆਧਾਰ ‘ਤੇ ਟਾਈਟਲਰ ਖਿਲਾਫ ਗ੍ਰੇਟਰ ਕੈਲਾਸ਼ ਥਾਣੇ ‘ਚ ਸ਼ਿਕਾਇਤ ਦਰਜ ਕਰਵਾਏ ਜਾਣ ਦੀ ਖਬਰ ਹੈ।

ਦੱਸ ਦੇਈਏ ਕਿ ਜੀ.ਕੇ ਨੂੰ ਟਾਈਟਲਰ ਖਿਲਾਫ ਅਹਿਮ ਸਬੂਤ ਮਿਲੇ ਸਨ, ਜਿੰਨ੍ਹਾਂ ‘ਚ ਪੈਨ ਡ੍ਰਾਈਵ ਅਤੇ ਵੀਡੀਓਜ਼ ਸ਼ਾਮਿਲ ਹਨ, ਜਿੰਨਾਂ ਨੂੰ ਅੱਜ ਉਹਨਾਂ ਨੇ ਜਨਤਕ ਕੀਤਾ ਸੀ।

ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦਾ ਸਟਿੰਗ ਆੱਪਰੇਸ਼ਨ ਜਾਰੀ ਕਰਦੇ ਹੋਏ ਟਾਈਟਲਰ ਵੱਲੋਂ 1984 ’ਚ ਕਥਿਤ ਤੌਰ ’ਤੇ 100 ਸਿੱਖਾਂ ਦਾ ਕਤਲ ਕਬੂਲ ਕਰਨ ਦਾ ਵੀਡੀਓ ਪੇਸ਼ ਕੀਤਾ। ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜੀਤ ਸਿੰਘ ਜੀ.ਕੇ. ਨੇ ਅੱਜ ਕਾਸ਼ਟੀਟਿਊਸ਼ਨਲ ਕਲਬ ’ਚ ਮੀਡੀਆ ਸਾਹਮਣੇ 5 ਵੀਡੀਓ ਕਲਿੱਪ ਜਾਰੀ ਕੀਤੇ। ਜੋ ਕਿ ਇੱਕ ਲਿਫ਼ਾਫ਼ੇ ’ਚ ਜੀ.ਕੇ. ਨੂੰ ਪ੍ਰਾਪਤ ਹੋਏ ਸਨ।
ਜੀ.ਕੇ. ਨੇ ਦੱਸਿਆ ਕਿ 3 ਫਰਵਰੀ 2018 ਨੂੰ ਦੋਪਹਿਰ ਦੇ ਵੇਲੇ ਉਨ੍ਹਾਂ ਦੇ ਘਰ ਗ੍ਰੇਟਰ ਕੈਲਾਸ਼ ’ਚ ਸੁਰੱਖਿਆ ਕਰਮੀ ਨੂੰ ਕੋਈ ਅਣਪੱਛਾਤਾ ਵਿਅਕਤੀ ਇੱਕ ਚਿੱਟਾ ਲਿਫਾਫਾ ਦੇ ਕੇ ਗਿਆ ਸੀ। ਲਿਫਾਫੇ ਦੇ ’ਤੇ ਮੇਰੇ ਨਾਂ ਦੇ ਨਾਲ ਲਿਫਾਫੇ ਨੂੰ ਗੁਪਤ ਦੱਸਦੇ ਹੋਏ ਮੈਂਨੂੰ ਖੁੱਦ ਲਿਫਾਫਾ ਖੋਲਣ ਦੀ ਹਿਦਾਇਤ ਦਿੱਤੀ ਗਈ ਸੀ। ਜਦੋਂ 3 ਵਜੇ ਦੇ ਕਰੀਬ ਮੈਂ ਘਰ ਪੁੱਜਿਆ ਤਾਂ ਮੇਰੇ ਗਾਰਡ ਨੇ ਮੈਂਨੂੰ ਇਹ ਲਿਫਾਫਾ ਦਿੱਤਾ। ਲਿਫਾਫਾ ਖੋਲਣ ’ਤੇ ਕੁਝ ਕਾਗਜਾਤ ਅਤੇ ਪੈਨ ਡਰਾਈਵ ਮੈਂਨੂੰ ਮਿਲੀ। ਕਾਗਜਾਤਾਂ ਨੂੰ ਪੜ੍ਹਨ ਨਾਲ ਸਮਝ ਆਇਆ ਕਿ ਇਸ ’ਚ 8 ਦਸੰਬਰ 2011 ਦੀ 5 ਵੀਡੀਓ ਦੀ ਸਕਰਿਪਟ ਲਿੱਖੀ ਹੋਈ ਹੈ।

—PTC News