ਮਨਜੀਤ ਸਿੰਘ ਜੀ.ਕੇ ਮਾਮਲੇ ਦੇ ਅਸਤੀਫੇ ‘ਚ ਆਇਆ ਨਵਾਂ ਮੋੜ, ਦਿੱਤਾ ਵੱਡਾ ਬਿਆਨ!!  

manjit singh gk resignation issue reality

ਮਨਜੀਤ ਸਿੰਘ ਜੀ.ਕੇ ਮਾਮਲੇ ਦੇ ਅਸਤੀਫੇ ‘ਚ ਆਇਆ ਨਵਾਂ ਮੋੜ, ਦਿੱਤਾ ਵੱਡਾ ਬਿਆਨ!!

ਮਨਜੀਤ ਸਿੰਘ ਜੀ.ਕੇ ਵੱਲੋਂ DSGMC, Delhi Sikh Gurdwara Management Committee (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀਆਂ ਖਬਰਾਂ ਨਾਲ ਗਰਮਾਈ ਸਿਆਸਤ ਦਾ ਸੇਕ ਪੰਜਾਬ ਤੱਕ ਪੁੱਜ ਚੁੱਕਾ ਹੈ। ਇਸ ਮਾਮਲੇ ‘ਚ ਗੱਲ ਕਰਦਿਆਂ ਜੀ.ਕੇ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਤੋਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਆਪਣਾ ਚਾਰਜ ਦਿੱਤਾ ਹੈ ਜਿਵੇਂ ਕਿ ਪਹਿਲਾਂ ਵੀ ਅਜਿਹਾ ਕੀਤਾ ਜਾਂਦਾ ਰਿਹਾ ਹੈ। ਜਿਸ ਸਮੇਂ ਮੈਂ ਦਿੱਲੀ ਵਿੱਚ ਨਹੀਂ ਹੁੰਦਾ ਉਸ ਸਮੇਂ ਮੈਂ ਅਜਿਹਾ ਕਰਦਾ ਹਾਂ। ਮੈਂ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ , ਮੈਂ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹਾਂ।”
manjit singh gk resignation issue reality
ਹੋਰ ਪੜ੍ਹੋ: “100 ਸਿੱਖ ਮਰੇ ਕੀ ਹੋ ਗਿਆ, ਜਾਂਚ ਚੱਲ ਰਹੀ ਹੈ, ਅੱਗੇ ਵੀ ਚੱਲਦੀ ਰਹੇਗੀ..” – ਜਗਦੀਸ਼ ਟਾਈਟਲਰ

ਉਹਨਾਂ ਕਾਂਗਰਸ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਭੰਗੜੇ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਮੈਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਿਆ।

ਉਹਨਾਂ ਨੇ ਕਿਹਾ ਜੇਕਰ ਪਾਰਟੀ ਨਾਲ ਕੋਈ ਮਸਲਾ ਹੋਵੇਗਾ ਵੀ ਤਾਂ ਉਹ ਕਿਸੇ ਹੋਰ ਨਾਲ ਗੱਲ ਕਰਨ ਤੋਂ ਬਿਹਤਰ ਪਾਰਟੀ ਨਾਲ ਵਿਚਾਰ ਚਰਚਾ ਕਰਨਗੇ।

ਹੋਰ ਪੜ੍ਹੋ: ਅਮਰੀਕਾ ‘ਚ ਮਨਜੀਤ ਸਿੰਘ ਜੀ.ਕੇ. ‘ਤੇ ਫ਼ਿਰ ਹੋਇਆ ਹਮਲਾ ,ਦੇਖੋ ਵੀਡੀਓ

ਦੱਸ ਦੇਈਏ ਕਿ ਜੀ.ਕੇ ਦੀਆਂ ਸ਼੍ਰੋਮਣੀ ਅਕਾਲੀ ਦਲ ਨਾਲ ਮਨ-ਮੁਟਾਵ ਦੀਆਂ ਚਰਚਾਵਾਂ ਜ਼ੋਰਾਂ ‘ਤੇ ਸਨ, ਜਿਸ ਦੇ ਬਾਅਦ ਮੀਡੀਆ ਸਾਹਮਣੇ ਆ ਕੇ ਉਹਨਾਂ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

—PTC News