Sat, Apr 20, 2024
Whatsapp

ਦੇਸ਼ ਪਰਤੇ ਜੀ.ਕੇ. ਦਾ ਦਿੱਲੀ ਏਅਰਪੋਰਟ ’ਤੇ ਹੋਇਆ ਭਰਵਾ ਸਵਾਗਤ

Written by  Joshi -- September 02nd 2018 08:12 PM -- Updated: September 02nd 2018 08:14 PM
ਦੇਸ਼ ਪਰਤੇ ਜੀ.ਕੇ. ਦਾ ਦਿੱਲੀ ਏਅਰਪੋਰਟ ’ਤੇ ਹੋਇਆ ਭਰਵਾ ਸਵਾਗਤ

ਦੇਸ਼ ਪਰਤੇ ਜੀ.ਕੇ. ਦਾ ਦਿੱਲੀ ਏਅਰਪੋਰਟ ’ਤੇ ਹੋਇਆ ਭਰਵਾ ਸਵਾਗਤ

ਦੇਸ਼ ਪਰਤੇ ਜੀ.ਕੇ. ਦਾ ਦਿੱਲੀ ਏਅਰਪੋਰਟ ’ਤੇ ਹੋਇਆ ਭਰਵਾ ਸਵਾਗਤ ਸਿੱਖ ਫਾਰ ਜਸਟਿਸ ਸਾਨੂੰ 2020 ਰਿਫਰੈਂਡਮ ਦਾ ਸਮਰਥਨ ਕਰਨ ਲਈ ਮਜਬੂਰ ਨਹੀਂ ਕਰ ਸਕਦੀ : ਜੀ.ਕੇ. ਨਵੀਂ ਦਿੱਲੀ (2 ਸਤੰਬਰ 2018): ਅਮਰੀਕਾ ਵਿਖੇ ਦੇਸ਼ ਵਿਰੋਧੀ ਤਾਕਤਾਂ ਨਾਲ ਟੱਕਰ ਲੈ ਕੇ ਵਾਪਸ ਪਰਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਅੱਜ ਇੰਦਰਾ ਗਾਂਧੀ ਕੌਮਾਤਰੀ ਹਵਾਈ ਅੱਡੇ ’ਤੇ ਹਜ਼ਾਰਾ ਸਿੱਖ ਸੰਗਤਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਹੀ ਇਸਤਰੀ ਸਤਿਸੰਗ ਸਭਾਵਾਂ, ਸ਼ਬਦ ਚੌਂਕੀ ਜਥਿਆਂ ਦੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਇਸ ਮੌਕੇ ਹਾਜ਼ਰੀ ਭਰੀ। ਇਥੇ ਦੱਸ ਦੇਈਐ ਕਿ ਭਾਰਤੀ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾਕੇ ਖਾਲਿਸਤਾਨ ਬਣਾਉਣ ਲਈ 2020 ਰਿਫਰੈਂਡਮ ਦੇ ਨਾਂ ’ਤੇ ਵਿਦੇਸ਼ੀ ਧਰਤੀ ਉਪਰ ਸੰਘਰਸ਼ਸ਼ੀਲ ਸਿੱਖ ਫਾਰ ਜਸਟਿਸ ਦੇ ਕਾਰਕੁਨਾ ਨੇ ਬੀਤੇ ਦਿਨੀਂ ਜੀ.ਕੇ. ’ਤੇ 2 ਵਾਰ ਹਮਲਾ ਕੀਤਾ ਸੀ। ਨਿਊਆਰਕ ਸਿਟੀ ਵਿਖੇ ਪਹਿਲੀ ਵਾਰ ਹੋਏ ਹਮਲੇ ਦੌਰਾਨ ਜੀ.ਕੇ. ਨੇ ਵਿਰੋਧ ਕਰਨ ਵਾਲਿਆ ਨੂੰ ਕਰੜੇ ਹੱਥੀ ਲੈਂਦੇ ਹੋਏ ਡੱਟਵਾ ਜਵਾਬ ਦਿੱਤਾ ਸੀ। ਪਰ ਦੂਜੀ ਵਾਰ ਯੂਬਾ ਸਿਟੀ ਗੁਰਦੁਆਰੇ ’ਚ ਦਰਸ਼ਨ ਕਰਨ ਜਾ ਰਹੇ ਜੀ.ਕੇ. ’ਤੇ 2020 ਦੇ ਸਮਰਥਕਾਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ। ਜਿਸ ਕਰਕੇ ਜੀ.ਕੇ. ਦੀ ਦਸਤਾਰ ਦੀ ਬੇਅਦਬੀ ਹੋਈ ਸੀ। ਏਅਰਪੋਰਟ ਤੋਂ ਬਾਹਰ ਨਿਕਲ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਉਪਰੰਤ ਜੀ.ਕੇ. ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਗਏ। ਏਅਰਪੋਰਟ ਤੋਂ ਗੁਰਦੁਆਰਾ ਬੰਗਲਾ ਸਾਹਿਬ ਤਕ ਜੀ.ਕੇ. ਰੋਡ ਸ਼ੋਅ ਦੀ ਸ਼ਕਲ ’ਚ ਖੁਲੀ ਜੀਪ ’ਤੇ ਸਵਾਰ ਹੋ ਕੇ ਆਏ। ਜਿਥੇ 1984 ਦੀਆਂ ਪੀੜਤ ਵਿਧਵਾਵਾਂ ਨੇ ਹੰਝੂਆਂ ਭਰੀਆਂ ਅੱਖਾ ਨਾਲ ਜੀ.ਕੇ. ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਸੁਰੱਖਿਅਤ ਵਾਪਸ ਪਰਤਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਵਿਧਵਾਵਾਂ ਦਾ ਕਹਿਣਾ ਸੀ ਕਿ ਮੋਜੂਦਾ ਕਮੇਟੀ ਨੇ ਉਨ੍ਹਾਂ ਦੀ ਹਰ ਪੱਖੋਂ ਮਦਦ ਕੀਤੀ ਹੈ। ਇਸ ਕਰਕੇ ਜੀ.ਕੇ. ਉਨ੍ਹਾਂ ਲਈ ਰੱਬ ਦੇ ਰੂਪ ਵਰਗੇ ਹਨ। ਇਸ ਮੌਕੇ ’ਤੇ ਬੋਲਦੇ ਹੋਏ ਜੀ.ਕੇ. ਨੇ ਕਿਹਾ ਕਿ ਮੈਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼-ਵਿਦੇਸ਼ ’ਚ ਦਿੱਲੀ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਾਉਣ ਲਈ ਵਿਦੇਸ਼ ਦੌਰੇ ’ਤੇ ਗਿਆ ਸੀ। ਇਸ ਦੌਰੇ ਦੌਰਾਨ ਅਮਰੀਕਾ ਦੀ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਗਤ ਨੇ ਉਨ੍ਹਾਂ ਨੂੰ ਬਹੁਤ ਮਾਣ ਬਖਸ਼ਿਆ। ਭਾਰਤ ਤੋਂ ਬਾਹਰ ਜਾ ਕੇ ਆਪਣੀ ਮਿਹਨਤ ਸੱਦਕਾ ਦੇਸ਼ ਅਤੇ ਕੌਮ ਦਾ ਨਾਂ ਰੌਸ਼ਨ ਕਰਕੇ ਪੰਜਾਬੀਆਂ ਨੇ ਵੱਡੀਆ ਮੱਲਾ ਮਾਰਿਆਂ ਹਨ। ਜੀ.ਕੇ. ਨੇ ਕਿਹਾ ਕਿ ਮੇਰੇ ਦੌਰੇ ਨੂੰ ਖਰਾਬ ਕਰਨ ਵਾਸਤੇ ਗੁਆਂਡੀ ਮੁਲਕ ਦੀ ਏਜੰਸੀ ਦੇ ਹੱਥ ਖੇਡ ਰਹੇ ਕੁਝ ਗੁਮਰਾਹ ਨੌਜਵਾਨਾਂ ਨੇ ਮੇਰੇ ਮਿਸ਼ਨ ਨੂੰ ਖਰਾਬ ਕਰਨ ਅਤੇ ਮੈਨੂੰ ਧਮਕਾਉਣ ਲਈ ਕਈ ਕੋਝੀਆਂ ਹਰਕਤਾਂ ਕੀਤੀਆਂ। ਮੇਰਾ ਏਜੰਡਾ ਕੌਮ ਅਤੇ ਦੇਸ਼ ਦੀ ਚੜ੍ਹਦੀਕਲਾ ਹੈ। ਪਰ ਉਨ੍ਹਾਂ ਦਾ ਏਜੰਡਾ ਕੌਮ ਦੇ ਠੇਕੇਦਾਰ ਬਣਕੇ ਦੇਸ਼ ਨੂੰ ਵੰਡਣ ਦਾ ਹੈ। ਜੀ.ਕੇ. ਨੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਅੱਜ ਕੀਤੇ ਗਏ ਟਵੀਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਨੂੰ ਨੇ ਅੱਜ ਫਿਰ ਦਿੱਲੀ ਕਮੇਟੀ ਨੂੰ ਚੇਤਾਵਨੀ ਦਿੰਦੇ ਹੋਏ 2020 ਰਿਫਰੈਂਡਮ ਦਾ ਸਮਰਥਨ ਕਰਨ ਲਈ ਤਰਲਾ ਮਾਰਿਆ ਹੈ। ਉਸਦੀ ਮੰਗ ਨਾ ਮੰਨਣ ’ਤੇ ਕਮੇਟੀ ਆਗੂਆਂ ਨੂੰ ਵਿਦੇਸ਼ੀ ਧਰਤੀ ’ਤੇ ਨਾ ਆਉਣ ਦੇਣ ਦੀ ਚੇਤਾਵਨੀ ਦਿੱਤੀ ਹੈ। ਜੀ.ਕੇ. ਨੇ ਸਾਫ ਕਿਹਾ ਕਿ ਪਾਕਿਸਤਾਨ ਦੀ ਖੁਫਿਆ ਏਜੰਸੀ ਆਈ.ਐਸ.ਆਈ. ਦੇ ਏਜੰਡੇ ’ਤੇ ਚਲਣ ਵਾਲੇ ਲੋਕਾਂ ਦਾ ਅਸੀਂ ਪਿਆਰ ਅਤੇ ਸਤਿਕਾਰ ਦੀ ਬੋਲੀ ’ਚ ਜਵਾਬ ਦਿਆਂਗੇ। ਇਨ੍ਹਾਂ ਦੀਆਂ ਧਮਕੀਆਂ ਸਾਨੂੰ ਜਬਰਦਸਤੀ ਦੇਸ਼ ਵੰਡਣ ਵਾਲੇ ਏਜੰਡੇ ਦਾ ਸਮਰਥਨ ਕਰਨ ਲਈ ਮਜਬੂਰ ਨਹੀਂ ਕਰ ਸਕਦੀ। ਇਨ੍ਹਾਂ ਨੇ ਜੇਕਰ ਰਾਇਸ਼ੁਮਾਰੀ ਕਰਵਾਉਣੀ ਹੈ ਤਾਂ ਜਰੂਰ ਕਰਵਾਉਣ ਪਰ ਨਫਰਤ ਅਤੇ ਧਮਕੀ ਦੇ ਏਜੰਡੇ ’ਤੇ ਅਸੀਂ ਇਨ੍ਹਾਂ ਦਾ ਸਾਥ ਨਹੀਂ ਦੇਵਾਂਗੇ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ ਸਣੇ ਸਮੂਹ ਕਮੇਟੀ ਮੈਂਬਰਾਂ ਨੇ ਫੁੱਲਾਂ ਦੇ ਗੁਲਦਸਤੇ ਰਾਹੀਂ ਜੀ.ਕੇ. ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਜੀ ਆਇਆ ਕਿਹਾ —PTC News


  • Tags

Top News view more...

Latest News view more...