ਤੈਰਾਕੀ ਦੀ ਕੌਮੀ ਖਿਡਾਰਨ ਮਨਲੀਨ ਕੌਰ ਦੀ ਹਸਪਤਾਲ ‘ਚ ਇਲਾਜ ਦੌਰਾਨ ਹੋਈ ਮੌਤ ;ਪਰਿਵਾਰ ਨੇ ਡਾਕਟਰ ‘ਤੇ ਲਾਏ ਦੋਸ਼

punjab-national-player-manleen-kaur-treatment-during-death

ਤੈਰਾਕੀ ਦੀ ਕੌਮੀ ਖਿਡਾਰਨ ਮਨਲੀਨ ਕੌਰ ਦੀ ਹਸਪਤਾਲ ‘ਚ ਇਲਾਜ ਦੌਰਾਨ ਹੋਈ ਮੌਤ ;ਪਰਿਵਾਰ ਨੇ ਡਾਕਟਰ ‘ਤੇ ਲਾਏ ਦੋਸ਼:ਪਟਿਆਲਾ :ਤੈਰਾਕੀ ਦੀ ਕੌਮੀ ਖਿਡਾਰਨ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਲੜਕੀ ਦੀ ਪਹਿਚਾਣ 22 ਸਾਲਾ ਮਨਲੀਨ ਕੌਰ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਮਨਲੀਨ ਪਟਿਆਲਾ ਦੇ ਆਨੰਦ ਨਗਰ ਦੀ ਰਹਿਣ ਵਾਲੀ ਹੈ।

ਮ੍ਰਿਤਕ ਲੜਕੀ ਦੇ ਪਰਿਵਾਰ ਨੇ ਡਾਕਟਰ ‘ਤੇ ਮਨਲੀਨ ਦੀ ਮੌਤ ਦੇ ਦੋਸ਼ ਲਾਏ ਹਨ।ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰ ਵੱਲੋਂ ਗਲਤ ਟੀਕਾ ਲਗਾਉਣ ਨਾਲ ਮਨਲੀਨ ਦੀ ਮੌਤ ਹੋਈ ਹੈ।

ਪੁਲਿਸ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਦੇ ਬਿਆਨ ਦਰਜ਼ ਕਰ ਲਏ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਕੱਲ ਨੂੰ ਡਾਕਟਰਾਂ ਦੇ ਬੋਰਡ ਤੋਂ ਮਨਲੀਨ ਕੌਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
-PTCNews