Advertisment

ਸੋਸ਼ਲ ਮੀਡੀਆ ’ਤੇ ਉੱਡੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਦੀ ਅਫ਼ਵਾਹ , ਜਾਣੋ ਕੀ ਹੈ ਅਸਲ ਸੱਚਾਈ

author-image
Shanker Badra
Updated On
New Update
ਸੋਸ਼ਲ ਮੀਡੀਆ ’ਤੇ ਉੱਡੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਦੀ ਅਫ਼ਵਾਹ , ਜਾਣੋ ਕੀ ਹੈ ਅਸਲ ਸੱਚਾਈ
Advertisment
publive-image ਨਵੀਂ ਦਿੱਲੀ : ਅੱਜ 15 ਅਕਤੂਬਰ ਨੁੰ ਦੁਸ਼ਹਿਰੇ ਵਾਲੇ ਦਿਨ ਸਵੇਰੇ ਹੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਬਾਰੇ ਝੂਠੀ ਅਫ਼ਵਾਹ ਫ਼ੈਲਾਈ ਜਾ ਰਹੀ ਹੈ। ਦਰਅਸਲ 'ਚ ਕਿਸੇ ਸ਼ਰਾਰਤੀ ਅਨਸਰ ਨੇ ਸੋਸ਼ਲ ਮੀਡੀਆ ਅਜਿਹੀ ਖ਼ਬਰ ਪੋਸਟ ਕਰ ਦਿੱਤੀ ਕਿ ਡਾ. ਮਨਮੋਹਨ ਸਿੰਘ ਵਿਛੋੜਾ ਦੇ ਗਏ ਹਨ। ਇਸ ਖ਼ਬਰ ਦੀ ਪੁਸ਼ਟੀ ਕੀਤੇ ਬਗੈਰ ਹੋਰ ਯੂਜ਼ਰਜ਼ ਵੀ ਇਸ ਖ਼ਬਰ ਨੂੰ ਸ਼ੇਅਰ ਕਰਨ ਅਤੇ ਪੋਸਟ ਕਰਨ ਲੱਗ ਪਏ ਪਰ ਡਾ. ਮਨਮੋਹਨ ਸਿੰਘ ਬਿਲਕੁਲ ਠੀਕ ਠਾਕ ਹਨ ਤੇ ਜ਼ੇਰੇ ਇਲਾਜ ਹਨ। ਹਾਲਾਂਕਿ ਉਹਨਾਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ।
Advertisment
publive-image ਸੋਸ਼ਲ ਮੀਡੀਆ ’ਤੇ ਉੱਡੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਦੀ ਅਫ਼ਵਾਹ , ਜਾਣੋ ਕੀ ਹੈ ਅਸਲ ਸੱਚਾਈ ਦਿੱਲੀ ਦੇ ਆਲ ਇੰਡੀਆ ਇੰਸਟੀਚਿਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ ਦਾਖਲ ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਡਾ. ਮਨਮੋਹਨ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਡਾ: ਨਿਤੀਸ਼ ਨਾਇਕ ਦੀ ਅਗਵਾਈ ਹੇਠ ਹੁਨਰਮੰਦ ਡਾਕਟਰਾਂ ਦੀ ਟੀਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਏਮਜ਼ ਕਾਰਡਿਓ ਟਾਵਰ ਵਿਖੇ ਇਲਾਜ ਕਰ ਰਹੀ ਹੈ। publive-image ਸੋਸ਼ਲ ਮੀਡੀਆ ’ਤੇ ਉੱਡੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਦੀ ਅਫ਼ਵਾਹ , ਜਾਣੋ ਕੀ ਹੈ ਅਸਲ ਸੱਚਾਈ ਏਮਜ਼ ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀਆਂ ਦੇ ਅਨੁਸਾਰ ਬੁਖਾਰ ਦੀ ਸ਼ਿਕਾਇਤ ਦੇ ਬਾਅਦ ਡਾ. ਮਨਮੋਹਨ ਸਿੰਘ ਨੂੰ ਜਾਂਚ ਦੇ ਲਈ ਏਮਸ ਵਿੱਚ ਭਰਤੀ ਕਰਵਾਇਆ ਗਿਆ ਹੈ। ਉਦੋਂ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਸਥਿਰ ਹੈ। ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਕਾਂਗਰਸੀ ਵਰਕਰ ਅਤੇ ਸੀਨੀਅਰ ਨੇਤਾ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ। publive-image ਸੋਸ਼ਲ ਮੀਡੀਆ ’ਤੇ ਉੱਡੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਦੀ ਅਫ਼ਵਾਹ , ਜਾਣੋ ਕੀ ਹੈ ਅਸਲ ਸੱਚਾਈ ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਅਪ੍ਰੈਲ ਮਹੀਨੇ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਦੂਜੀ ਲਹਿਰ ਦੀ ਲਪੇਟ ਵਿੱਚ ਆ ਗਏ ਸਨ। ਉਨ੍ਹਾਂ ਨੂੰ 19 ਅਪ੍ਰੈਲ ਨੂੰ ਕੋਰੋਨਾ ਸਕਾਰਾਤਮਕ ਪਾਏ ਜਾਣ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਕੁਝ ਦਿਨਾਂ ਬਾਅਦ ਉਹ ਕੋਰੋਨਾ ਨੂੰ ਹਰਾ ਕੇ ਘਰ ਪਰਤੇ ਸਨ। ਸਾਬਕਾ ਪ੍ਰਧਾਨ ਮੰਤਰੀ ਨੇ 4 ਮਾਰਚ ਅਤੇ 3 ਅਪ੍ਰੈਲ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। -PTCNews publive-image-
aiims dr-manmohan-singh manmohan-singh-health-update former-prime-minister manmohan-singh-death-news
Advertisment

Stay updated with the latest news headlines.

Follow us:
Advertisment