ਮੁੱਖ ਖਬਰਾਂ

26 ਜਨਵਰੀ ਦੀ ਘਟਨਾ 'ਤੇ ਬੋਲੇ ਪ੍ਰਧਾਨ ਮੰਤਰੀ ਮੋਦੀ, ਤਿਰੰਗੇ ਦਾ ਅਪਮਾਨ ਦੇਖ ਕੇ ਦੇਸ਼ ਹੋਇਆ ਹੈ ਦੁਖੀ

By Jagroop Kaur -- January 31, 2021 12:46 pm -- Updated:January 31, 2021 12:46 pm

ਅੱਜ ਇਕ ਵਾਰ ਫਿਰ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੇ ਰੇਡੀਓ ਸ਼ੋਅ 'ਮਨ ਕੀ ਬਾਤ' ਰਾਹੀਂ ਦੇਸ਼ ਦੀ ਜਨਤਾ ਦੇ ਰੂਬਰੂ ਹੋਏ, ਇਸ ਦੌਰਾਨ ਬੋਲਦੇ ਹੋਏ ਊਹਨਾਂ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਹੋਈ ਹਿੰਸਾ ਬਾਰੇ ਬੋਲਿਆ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਵਿਖੇ ਤਿਰੰਗੇ ਦੀ ਬੇਇੱਜ਼ਤੀ ਦੇਖ ਕੇ ਦੇਸ਼ ਹੈਰਾਨ ਰਹਿ ਗਿਆ ਸੀ।PM Modi Mann Ki Baat LIVE Updates: 'Nation was shocked to witness insult of  tricolour on R-day,' says PM Modi | India News,The Indian ExpressRepublic Dayਇਸ ਪ੍ਰੋਗਰਾਮ ਜ਼ਰੀਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਅਸਾਧਾਰਣ ਸੰਜਮ ਅਤੇ ਸਾਹਸ ਦਾ ਪਰਿਚੈ ਦਿੱਤਾ। ਇਸ ਸਾਲ ਵੀ ਸਾਨੂੰ ਸਖ਼ਤ ਮਿਹਨਤ ਕਰ ਕੇ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੈ।

ਹੋਰ ਪੜ੍ਹੋ :ਮੂਰਖਤਾ ਦੀ ਹੱਦ, ਪਾਰਟੀ ‘ਚ ਸ਼ਰਾਬ ਮੁੱਕਣ ‘ਤੇ ਪੀਤਾ ਸੈਨੀਟਾਈਜ਼ਰ

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਭ ਦਰਮਿਆਨ ਇਕ ਹੋਰ ਕੰਮ ਹੋਇਆ, ਜਿਸ ਦਾ ਸਾਨੂੰ ਸਾਰੀਆਂ ਨੂੰ ਉਡੀਕ ਰਹਿੰਦੀ ਹੈ- ਇਹ ਹੈ ਪਦਮ ਪੁਰਸਕਾਰਾਂ ਦਾ ਐਲਾਨ। ਇਸ ਸਾਲ ਵੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਬਿਹਤਰੀਨ ਕੰਮ ਕੀਤਾ। ਆਪਣੇ ਕੰਮਾਂ ਤੋਂ ਕਿਸੇ ਦੀ ਜ਼ਿੰਦਗੀ ਨੂੰ ਬਦਲਿਆ ਹੈ, ਦੇਸ਼ ਨੂੰ ਅੱਗੇ ਵਧਾਇਆ ਹੈ। ਰਾਸ਼ਟਰ ਨੇ ਅਸਾਧਾਰਣ ਕੰਮ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਤ ਕੀਤਾ।PM Modi to address the nation through 'Mann Ki Baat' today

ਹੋਰ ਪੜ੍ਹੋ :ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਨੇ ਕਹੀ ਵੱਡੀ ਗੱਲ, ਕਿਸਾਨਾਂ ਨੇ ਦੱਸਿਆ ਆਪਣਾ ਫੈਸਲਾ

ਕੋਰੋਨਾ ਟੀਕਾਕਰਨ ਮੁਹਿੰਮ : ਇਸ ਦੌਰਾਨ ਮੋਦੀ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਨਾਲ ਹੀ ਕੋਰੋਨਾ ਖ਼ਿਲਾਫ਼ ਸਾਡੀ ਲੜਾਈ ਨੂੰ ਵੀ ਕਰੀਬ-ਕਰੀਬ ਇਕ ਸਾਲ ਪੂਰਾ ਹੋ ਗਿਆ ਹੈ। ਜਿਵੇਂ ਕੋਰੋਨਾ ਖ਼ਿਲਾਫ਼ ਭਾਰਤ ਦੀ ਲੜਾਈ ਇਕ ਉਦਾਹਰਣ ਬਣੀ ਹੈ, ਉਂਝ ਹੀ ਹੁਣ ਸਾਡਾ ਟੀਕਾਕਰਨ ਪ੍ਰੋਗਰਾਮ ਵੀ ਦੁਨੀਆ ਵਿਚ ਇਕ ਮਿਸਾਲ ਬਣ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਕੋਵਿਡ ਵੈਕਸੀਨ ਪ੍ਰੋਗਰਾਮ ਚਲਾ ਰਿਹਾ ਹੈ, ਤੇ ਜਲਦੀ ਹੀ ਕੋਰੋਨਾ ਦੀ ਮਹਾਮਾਰੀ ਤੋਂ ਨਿਜਾਤ ਪਾਈ ਜਾਵੇਗੀMann Ki Baat live updates PM Narendra Modi radio programme | India News –  India TV

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਤੇ ਖ਼ਾਸ ਕਰ ਕੇ ਆਪਣੇ ਨੌਜਵਾਨ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਬਾਰੇ, ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ਬਾਰੇ ਲਿਖਣ। ਆਪਣੇ ਇਲਾਕੇ ਵਿਚ ਸੁਤੰਤਰਤਾ ਸੰਗ੍ਰਾਮ ਦੇ ਦੌਰ ਦੀਆਂ ਵੀਰਤਾ ਦੀਆਂ ਗਥਾਵਾਂ ਬਾਰੇ ਕਿਤਾਬਾਂ ਲਿਖਣ। ਹੁਣ ਭਾਰਤ ਆਪਣੀ ਆਜ਼ਾਦੀ ਦਾ 75 ਸਾਲ ਮਨਾਏਗਾ, ਤਾਂ ਤੁਹਾਡਾ ਲੇਖਨ ਆਜ਼ਾਦੀ ਦੇ ਨਾਇਕਾਂ ਪ੍ਰਤੀ ਉੱਤਮ ਸ਼ਰਧਾਂਜਲੀ ਹੋਵੇਗਾ।

  • Share