Thu, Apr 25, 2024
Whatsapp

ਭਾਜਪਾ ਤੇ ਜੇ.ਜੇ.ਪੀ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼, ਮਨੋਹਰ ਲਾਲ ਖੱਟਰ ਕੱਲ੍ਹ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

Written by  Jashan A -- October 26th 2019 03:47 PM
ਭਾਜਪਾ ਤੇ ਜੇ.ਜੇ.ਪੀ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼, ਮਨੋਹਰ ਲਾਲ ਖੱਟਰ ਕੱਲ੍ਹ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

ਭਾਜਪਾ ਤੇ ਜੇ.ਜੇ.ਪੀ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼, ਮਨੋਹਰ ਲਾਲ ਖੱਟਰ ਕੱਲ੍ਹ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

ਭਾਜਪਾ ਤੇ ਜੇ.ਜੇ.ਪੀ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼, ਮਨੋਹਰ ਲਾਲ ਖੱਟਰ ਕੱਲ੍ਹ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ,ਚੰਡੀਗੜ੍ਹ: ਹਰਿਆਣਾ 'ਚ ਭਾਜਪਾ ਨੇ ਜੇਜੇਪੀ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਜਿਸ ਦੌਰਾਨ ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੇ ਲਈ ਮਨੋਹਰ ਲਾਲ ਖੱਟਰ ਅਤੇ ਜੇ.ਜੇ.ਪੀ ਨੇਤਾ ਦੁਸ਼ਯੰਤ ਚੌਟਾਲਾ ਚੰਡੀਗੜ੍ਹ 'ਚ ਰਾਜਭਵਨ ਪਹੁੰਚੇ। ਇਸ ਮੌਕੇ ਉਹਨਾਂ ਨੇ ਗਵਰਨਰ ਸੱਤਿਆਦੇਵ ਨਾਰਾਇਣ ਆਰਿਆ ਨਾਲ ਮੁਲਾਕਾਤ ਕੀਤੀ ਅਤੇ ਹਰਿਆਣਾ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। https://twitter.com/ANI/status/1188016310346641408?s=20 ਮੁਲਾਕਾਤ ਮਗਰੋਂ ਮਨੋਹਰ ਲਾਲ ਖੱਟਰ ਮੀਡੀਆ ਦੇ ਮੁਖਾਤਿਬ ਹੋਏ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੱਲ ਦੁਪਹਿਰ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣਗੇ।ਇਸ ਮੌਕੇ ਜੇ.ਜੇ.ਪੀ ਨੇਤਾ ਦੁਸ਼ਯੰਤ ਚੌਟਾਲਾ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਹੋਰ ਪੜ੍ਹੋ: ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ !  ਇਸ ਤੋਂ ਪਹਿਲਾਂ ਅੱਜ ਸਰਕਾਰ ਬਣਾਉਣ ਲਈ ਚੰਡੀਗੜ੍ਹ ਵਿੱਚ ਮਨੋਹਰ ਲਾਲ ਖੱਟਰ ਨੂੰ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ।ਇਸ ਮੌਕੇ ਵਿਸ਼ੇਸ਼ ਆਬਜ਼ਰਵਰ ਦੇ ਤੌਰ ‘ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਮਨੋਹਰ ਲਾਲ ਖੱਟਰ ਦੇ ਨਾਲ ਚੰਡੀਗੜ੍ਹ ਗੈਸਟ ਹਾਊਸ ਵਿੱਚ ਮੌਜੂਦ ਸਨ।

ਦੱਸ ਦੇਈਏ ਕਿ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਮਿਲ ਸਕੀਆਂ ਹਨ ,ਜਿਸ ਕਰਕੇ ਉਹ ਨਿਰੋਲ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਸਨ। ਹਰਿਆਣਾ ‘ਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ। ਹੁਣ ਭਾਜਪਾ ਅਤੇ ਜੇਜੇਪੀ ਗੱਠਜੋੜ ਨਾਲ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣ ਜਾਵੇਗੀ। -PTC News

Top News view more...

Latest News view more...