Thu, Apr 25, 2024
Whatsapp

ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

Written by  Shanker Badra -- June 13th 2019 02:44 PM
ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ:ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਇਕਨਾਮਿਕ ਅਫੈਂਸਜ਼ ਵਿੰਗ ਨੇ ਮਨਪ੍ਰੀਤ ਸਿੰਘ ਚੱਢਾ ਉਰਫ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ।ਇਹ ਗ੍ਰਿਫਤਾਰੀ ਬੁੱਧਵਾਰ ਰਾਤ ਨੂੰ ਦਿੱਲੀ ਏਅਰਪੋਰਟ 'ਤੇ ਹੋਈ ਹੈ।ਦੱਸ ਦਈਏ ਕਿ ਮਨਪ੍ਰੀਤ ਸਿੰਘ ਚੱਢਾ ਸ਼ਰਾਬ ਕਾਰੋਬਾਰੀ ਮਰਹੂਮ ਪੋਂਟੀ ਚੱਢਾ ਦਾ ਪੁੱਤਰ ਹੈ। [caption id="attachment_306231" align="aligncenter" width="300"]Manpreet Chadha of Wave Group arrested at Delhi Airport
ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ[/caption] ਮਿਲੀ ਜਾਣਕਾਰੀ ਮੁਤਾਬਿਕ ਈਓਡਬਲਿਊ ਨੇ ਮਨਪ੍ਰੀਤ ਨੂੰ ਬੁੱਧਵਾਰ ਦੀ ਰਾਤ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ।ਧੋਖਾਧੜੀ ਦੇ ਮਾਮਲੇ 'ਚ ਮੁਲਜ਼ਮ ਫੁਕੇਟ (ਵਿਦੇਸ਼) ਭੱਜਣ ਦੀ ਤਿਆਰੀ 'ਚ ਸੀ।ਇਸ ਤੋਂ ਪਹਿਲਾਂ ਕਿ ਉਹ ਭੱਜਣ 'ਚ ਕਾਮਯਾਬ ਹੋ ਜਾਂਦਾ, ਉਸ ਨੂੰ ਦਿੱਲੀ ਪੁਲਿਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। [caption id="attachment_306233" align="aligncenter" width="300"]Manpreet Chadha of Wave Group arrested at Delhi Airport
ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ[/caption] ਜ਼ਿਕਰਯੋਗ ਹੈ ਕਿ ਪੁਲਿਸ ਨੂੰ ਮੁਲਜ਼ਮ ਮਨਪ੍ਰੀਤ ਦੇ ਖਿਲਾਫ ਕਈ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਕਈ ਨਿਰਮਾਣ ਕੰਪਨੀਆਂ ਬਣਾ ਕੇ ਲੋਕਾਂ ਤੋਂ ਪੈਸੇ ਲਏ ਤੇ ਫਲੈਟ ਦੇਣ ਦਾ ਵਾਅਦਾ ਕੀਤਾ ਪਰ ਉਸ ਦਾ ਵਾਅਦਾ ਝੂਠਾ ਸੀ। [caption id="attachment_306234" align="aligncenter" width="300"]Manpreet Chadha of Wave Group arrested at Delhi Airport
ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਨਜ਼ਦੀਕ ਗਾਜ਼ੀਆਬਾਦ ਤੇ ਨੋਇਡਾ 'ਚ ਨਿਵੇਸ਼ਕਾਂ ਨੂੰ ਕੁਝ ਮਹੀਨਿਆਂ 'ਚ ਫਲੈਟ ਦੇਣ ਦਾ ਵਾਅਦਾ ਕੀਤਾ ਸੀ ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਨਾ ਤਾਂ ਫਲੈਟ ਦਿੱਤੇ ਅਤੇ ਨਾ ਹੀ ਪੈਸੇ ਦੇ ਰਿਹਾ ਸੀ।ਵੱਡੀ ਗਿਣਤੀ 'ਚ ਨਿਵੇਸ਼ਕਾਂ ਨੇ ਦਰਜ ਸ਼ਿਕਾਇਤ 'ਚ ਮਨਪ੍ਰੀਤ ਚੱਢਾ 'ਤੇ ਕਰੀਬ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਲਾਇਆ ਹੈ। -PTCNews


Top News view more...

Latest News view more...