ਮਾਨਸਾ: 20 ਸਾਲਾ ਨੌਜਵਾਨ ਨੇ ਲੋਕਾਂ ਤੋਂ ਤੰਗ ਆ ਕੇ ਚੁੱਕਿਆ ਖੌਫ਼ਨਾਕ ਕਦਮ

Mansa 20-year-old youth Suicide Upset of people, family Protest In Hospital
ਮਾਨਸਾ : 20 ਸਾਲਾ ਨੌਜਵਾਨ ਨੇ ਲੋਕਾਂ ਤੋਂ ਤੰਗ ਆ ਕੇ ਚੁੱਕਿਆ ਖੌਫ਼ਨਾਕ ਕਦਮ    

ਮਾਨਸਾ: 20 ਸਾਲਾ ਨੌਜਵਾਨ ਨੇ ਲੋਕਾਂ ਤੋਂ ਤੰਗ ਆ ਕੇ ਚੁੱਕਿਆ ਖੌਫ਼ਨਾਕ ਕਦਮ:ਮਾਨਸਾ : ਮਾਨਸਾ ‘ਚ 20 ਸਾਲਾ ਨੌਜਵਾਨ ਵੱਲੋਂ ਲੋਕਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਵਜੋਂ ਹੋਈ ਹੈ।  ਜਿਸ ਤੋਂ ਬਾਅਦ ਭੜਕੇ ਪਰਿਵਾਰ ਨੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿੱਚ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ‘ਚ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਹੈ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਹੈ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ‘ਤੇ ਕੁਝ ਲੋਕਾਂ ਵੱਲੋਂ ਪੁਲਿਸ ਕੋਲ ਝੂਠਾ ਕੇਸ ਦਰਜ ਕਰਵਾਇਆ ਗਿਆ ਸੀ। ਜਿਸ ਕਰਕੇ ਨੌਜਵਾਨ ਪਿਛਲੇ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਅੱਜ ਉਸ ਨੇ ਕੋਈ ਜ਼ਹਿਰੀਲੀ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਜਾਂਦਾ, ਉਦੋਂ ਤੱਕ ਉਹ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
-PTCNews