ਮੁੱਖ ਖਬਰਾਂ

ਭਰਾ ਨੇ ਨਾਬਾਲਿਗ ਭੈਣ ਨਾਲ ਕੀਤਾ ਬਲਾਤਕਾਰ!

By Joshi -- August 21, 2017 2:08 pm -- Updated:Feb 15, 2021

ਜਿੱਥੇ ਇੱਕ ਪਾਸੇ ਬੇਟੀਆਂ ਨੂੰ ਬਚਾਉਣ ਅਤੇ ਪੜ੍ਹਾਉਣ ਦੇ ਨਾਅਰੇ ਲੱਗ ਰਹੇ ਹਨ, ਉਥੇ ਹੀ ਦੂਜੇ ਪਾਸੇ ਲੜਕੀਆਂ ਨਾਲ ਹੁੰਦੀਆਂ ਛੇੜਛਾੜ ਅਤੇ ਜਿਨਸੀ ਸੋਸ਼ਣ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
Mansa: Brother rapes minor sister, police investigation continues!Mansa: Brother rapes minor sister, police investigation continues!

ਹਾਲਾਤ ਇੰਨ੍ਹੈ ਬਦਤਰ ਹੋ ਚੁੱਕੇ ਹਨ ਕਿ ਇਹ ਕੁਕਰਮ ਕੋਈ ਗੈਰ ਨਹੀਂ, ਸਗੋਂ ਆਪਣੇ ਹੀ ਕਰ ਰਹੇ ਹਨ। ਇੱਕ ਖਬਰ ਅਨੁਸਾਰ, ਮਾਨਸਾ ਵਿੱਚ ਇੱਕ ਭਰਾ ਨੇ ਆਪਣੀ ਚਚੇਰੀ ਭੈਣ, ਜੋ ਕਿ ਨਾਬਾਲਗ ਸੀ , ਨੂੰ ਅਗਵਾ ਕੀਤਾ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ ਹੈ।
ਉਸਨੇ ਪਹਿਲਾਂ ਇੱਕ ਝੂਠੇ ਐਕਸੀਡੈਂਟ ਦੀ ਕਹਾਣੀ ਘੜੀ ਅਤੇ ਫਿਰ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
Mansa: Brother rapes minor sister, police investigation continues!ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਲੜਕੀ ਸਕੂਲ ਜਾਣ ਲੀ ਤਿਆਰ ਹੋ ਰਹੀ ਸੀ। ਉਸਦੇ ਭਰਾ ਨੇ ਮੋਟਰਸਾਇਕਲ ਨੂੰ ਜਦੋਂ ਖੇਤਾਂ ਵੱਲ ਨੂੰ ਮੋੜਿਆ ਤਾਂ ਲੜਕੀ ਨੂੰ ਸ਼ੱਕ ਹੋਇਆ ਪਰ ਦੋਸ਼ੀ ਨੇ ਬਲਾਤਕਾਰ ਨੂੰ ਅੰਜਾਮ ਦੇਣ ਲਈ ਕੋਈ ਨਸ਼ੀਲੀ ਦਵਾਈ ਪਾਣੀ 'ਚ ਮਿਲਾ ਕੇ ਪਿਲਾਈ ਸੀ, ਜਿਸ ਨਾਲ ਉਹ ਬੇਹੋਸ਼ ਹੋ ਗਈ ।

ਉਪਰੋਕਤ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ ਅਤੇ ਪੁਲਿਸ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਕਰ ਰਹੀ ਹੈ।

ਅਜੇ ਕੁਝ ਦਿਨ ਪਹਿਲਾਂ ਹੀ ਮਾਮੇ ਦੀ ਹਵਸ ਦਾ ਸ਼ਿਕਾਰ ਹੋਈ ੧੦ ਸਾਲਾ ਭਾਣਜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਨੇੜਲੇ ਰਿਸ਼ਤੇਦਾਰ ਅਤੇ ਸਕੇ ਸੰਬੰਧੀਆਂ ਵੱਲੋਂ ਇਸ ਤਰ੍ਹਾਂ ਦੀਆਂ ਘਟੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸਾਡੇ ਸਮਾਜ ਦੀ ਸੋਚ 'ਤੇ ਕੁਝ ਗੰਭੀਰ ਸਵਾਲ ਖੜ੍ਹੇ ਕਰਦਾ ਹੈ।