Fri, Apr 26, 2024
Whatsapp

ਪੂਰੇ ਪਰਿਵਾਰ ਦੇ ਵੱਖ-ਵੱਖ ਥਾਵਾਂ ‘ਤੇ ਸਨ ਨਾਜਾਇਜ਼ ਸਬੰਧ ,ਰਾਹ ਦਾ ਰੋੜਾ ਬਣਦੇ ਪਿਤਾ ਦਾ ਕੀਤਾ ਇਹ ਹਾਲ

Written by  Shanker Badra -- October 05th 2018 05:14 PM
ਪੂਰੇ ਪਰਿਵਾਰ ਦੇ ਵੱਖ-ਵੱਖ ਥਾਵਾਂ ‘ਤੇ ਸਨ ਨਾਜਾਇਜ਼ ਸਬੰਧ ,ਰਾਹ ਦਾ ਰੋੜਾ ਬਣਦੇ ਪਿਤਾ ਦਾ ਕੀਤਾ ਇਹ ਹਾਲ

ਪੂਰੇ ਪਰਿਵਾਰ ਦੇ ਵੱਖ-ਵੱਖ ਥਾਵਾਂ ‘ਤੇ ਸਨ ਨਾਜਾਇਜ਼ ਸਬੰਧ ,ਰਾਹ ਦਾ ਰੋੜਾ ਬਣਦੇ ਪਿਤਾ ਦਾ ਕੀਤਾ ਇਹ ਹਾਲ

ਪੂਰੇ ਪਰਿਵਾਰ ਦੇ ਵੱਖ-ਵੱਖ ਥਾਵਾਂ ‘ਤੇ ਸਨ ਨਾਜਾਇਜ਼ ਸਬੰਧ ,ਰਾਹ ਦਾ ਰੋੜਾ ਬਣਦੇ ਪਿਤਾ ਦਾ ਕੀਤਾ ਇਹ ਹਾਲ:ਮਾਨਸਾ ਦੇ ਪਿੰਡ ਹੋਡਲਾ ਕਲਾਂ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਪੂਰੇ ਪਰਿਵਾਰ ਨੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਆਪਣੇ ਰਾਹ ਦਾ ਰੋੜਾ ਬਣਦੇ ਪਰਿਵਾਰ ਦੇ ਮੁਖੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਸ ਕਤਲ ਮਾਮਲੇ ਵਿੱਚ ਉਸ ਦੀਆਂ ਤਿੰਨ ਧੀਆਂ, ਪੁੱਤਰ, ਉਸ ਦੀ ਪ੍ਰੇਮਿਕਾ ਅਤੇ ਮ੍ਰਿਤਕ ਦੀ ਪਤਨੀ ਸ਼ਾਮਲ ਹਨ।ਇਸ ਸਾਰੇ ਪਰਿਵਾਰ ਦੇ ਵੱਖ-ਵੱਖ ਥਾਵਾਂ ‘ਤੇ ਨਾਜਾਇਜ਼ ਸੰਬੰਧ ਸਨ ਅਤੇ ਮ੍ਰਿਤਕ ਹਰਬੰਸ ਸਿੰਘ ਇਨ੍ਹਾਂ ਨੂੰ ਨਾਜਾਇਜ਼ ਸੰਬੰਧਾਂ ਤੋਂ ਰੋਕਦਾ ਸੀ,ਜਿਸ ਕਰਕੇ ਸਾਰੇ ਪਰਿਵਾਰ ਨੇ ਮੁੱਖੀ ਨੂੰ ਸਾਜਿਸ਼ ਦੇ ਤਹਿਤ ਮੌਤ ਦੇ ਘਾਟ ਉਤਾਰ ਦਿੱਤਾ।ਇਸ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਸਾਰੇ ਟੱਬਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਮ੍ਰਿਤਕ ਹਰਬੰਸ ਸਿੰਘ ਦੀ ਪਤਨੀ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਵਾਇਆ ਕਿ ਉਸਦੇ ਪਤੀ ਦਾ ਅਣਪਛਾਤੇ ਵਿਅਕਤੀਆਂ ਨੇ ਮਿਲੀ ਭੁਗਤ ਕਰਕੇ ਕਤਲ ਕੀਤਾ ਹੈ।ਜਿਸ ਤੋਂ ਬਾਅਦ ਥਾਣਾ ਭੀਖੀ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰਦਿਆਂ ਮ੍ਰਿਤਕ ਹਰਬੰਸ ਸਿੰਘ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਅਸਲੀਅਤ ਸਾਹਮਣੇ ਲਿਆਂਦੀ ਹੈ। ਮ੍ਰਿਤਕ ਹਰਬੰਸ ਸਿੰਘ ਦੀ ਪਤਨੀ ਜਸਵੀਰ ਕੌਰ,ਲੜਕੀ ਹਰਪ੍ਰੀਤ ਕੌਰ ਅਤੇ ਉਸਦੇ ਲੜਕੇ ਲਖਵਿੰਦਰ ਸਿੰਘ ਨੇ ਸੋਚੀ ਸਮਝੀ ਸਾਜਿਸ ਤਹਿਤ ਕਤਲ ਵਾਲੀ ਰਾਤ ਨੂੰ ਹਰਬੰਸ ਸਿੰਘ ਦੇ ਖਾਣੇ ਵਿੱਚ ਨੀਂਦ ਵਾਲੀਆਂ ਗੋਲੀਆਂ ਮਿਲਾ ਦਿੱਤੀਆਂ,ਜਦੋਂ ਹਰਬੰਸ ਸਿੰਘ ਨੀਂਦ ਵਾਲੀਆਂ ਗੋਲੀਆਂ ਖਾਣ ਕਰਕੇ ਬੇਹੋਸ਼ ਹੋ ਗਿਆ ਤਾਂ ਪੂਰੇ ਪਰਿਵਾਰ ਨੇ ਆਪਣੇ ਮਿਲ ਕੇ ਹਰਬੰਸ ਸਿੰਘ ਦਾ ਕਤਲ ਕਰ ਦਿੱਤਾ।ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews


Top News view more...

Latest News view more...