ਮਾਨਸਾ ਦੇ ਪਿੰਡ ਸਮਾਓਂ 'ਚ ਕੈਂਸਰ ਕਾਰਨ ਇੱਕੋ ਪਰਿਵਾਰ 'ਚ ਤੀਜੀ ਮੌਤ, ਪਿੰਡ 'ਚ ਛਾਇਆ ਮਾਤਮ

By Jashan A - June 03, 2019 5:06 pm

ਮਾਨਸਾ ਦੇ ਪਿੰਡ ਸਮਾਓਂ 'ਚ ਕੈਂਸਰ ਕਾਰਨ ਇੱਕੋ ਪਰਿਵਾਰ 'ਚ ਤੀਜੀ ਮੌਤ, ਪਿੰਡ 'ਚ ਛਾਇਆ ਮਾਤਮ,ਭੀਖੀ: ਪੰਜਾਬ 'ਚ ਲਗਾਤਾਰ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਭੀਖੀ ਦੇ ਨੇੜਲੇ ਪਿੰਡ ਸਮਾਓਂ ਤੋਂ ਸਾਹਮਣੇ ਆਇਆ ਹੈ।

ਜਿਥੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਵੱਡੇ ਪੱਧਰ 'ਤੇ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਬਿਮਾਰੀ ਦੇ ਚੱਲਦਿਆਂ ਇਸ ਪਿੰਡ ਦੀ ਰਣਜੀਤ ਕੌਰ (53) ਪਤਨੀ ਦਰਸ਼ਨ ਸਿੰਘ ਬ੍ਰੈਸਟ ਕੈਂਸਰ ਦੀ ਤਾਬ ਨਾ ਝੱਲਦਿਆਂ ਮੌਤ ਦੇ ਮੂੰਹ ਵਿਚ ਚਲੀ ਗਈ।

ਹੋਰ ਪੜ੍ਹੋ:“ਕੌਰ ਬੀ” ਨੇ ਕੁੜੀਆਂ ਨਾਲ ਪਾਇਆ ਖੂਬ ਗਿੱਧਾ, ਵਾਇਰਲ ਹੋਈ ਵੀਡਿਓ

ਮਿਲੀ ਜਾਣਕਾਰੀ ਮੁਤਾਬਕ 7 ਕੁ ਸਾਲ ਪਹਿਲਾ ਰਣਜੀਤ ਕੌਰ ਦਾ ਵੱਡਾ ਬੇਟਾ ਕੈਂਸਰ ਦੀ ਭੇਂਟ ਚੜ ਚੁੱਕਾ ਹੈ ਅਤੇ ਛੋਟਾ ਬੇਟਾ ਜਨਕ ਸਿੰਖ ਵੀ ਉਸ ਤੋਂ ਇਕ ਸਾਲ ਪਹਿਲਾ ਫੂਡ ਪਾਈਪ ਦੇ ਕੈਂਸਰ ਦੀ ਚਪੇਟ ਵਿਚ ਆ ਕੇ ਇਸ ਜਹਾਨ ਤੋਂ ਰੁਖਸਤ ਹੋ ਚੁੱਕਾ ਹੈ।

-PTC News

adv-img
adv-img