Advertisment

ਮਾਨਸਾ 'ਚ ਕਰਜੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਸੋਗ ਦੀ ਲਹਿਰ

author-image
Jashan A
Updated On
New Update
ਮਾਨਸਾ 'ਚ ਕਰਜੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਸੋਗ ਦੀ ਲਹਿਰ
Advertisment
ਮਾਨਸਾ 'ਚ ਕਰਜੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਸੋਗ ਦੀ ਲਹਿਰ ਮਾਨਸਾ: ਪੰਜਾਬ ਵਿੱਚ ਅਨੇਕਾਂ ਹੀ ਕਿਸਾਨ ਕਰਜੇ ਦੇ ਭੇਂਟ ਚੜ੍ਹ ਕੇ ਖ਼ੁਦਕੁਸ਼ੀ ਕਰ ਚੁੱਕੇ ਹਨ ਤੇ ਕਿਸਾਨਾਂ ਦੀਆ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਮਾਮਲਾ ਇੱਕ ਹੋਰ ਸਾਹਮਣੇ ਆਇਆ ਹੈ। ਜਿਥੇ ਮਾਨਸਾ ਜ਼ਿਲ੍ਹੇ ਦੇ ਪਿੰਡ ਉੜਤ ਭਗਤਾਰਾਮ ਵਿੱਚ ਇੱਕ ਕਿਸਾਨ ਨੇ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। Mansa farmer suicide ਮਾਨਸਾ 'ਚ ਕਰਜੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਸੋਗ ਦੀ ਲਹਿਰ ਜਾਣਕਾਰੀ ਮੁਤਾਬਕ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਨਾਮ ਬਸੰਤ ਸਿੰਘ ਉਮਰ 42 ਸਾਲ ਹੈ। ਬਸੰਤ ਸਿੰਘ ਕੋਲ 4 ਏਕੜ ਜਮੀਨ ਸੀ। ਦੱਸਿਆ ਜਾ ਰਿਹਾ ਹੈ ਕਿ ਬਸੰਤ ਸਿੰਘ ਉੱਪਰ 6 ਲੱਖ ਦਾ ਕਰਜਾ ਸੀ। ਉਸ ਨੇ ਕਰਜੇ ਨੂੰ ਉਤਾਰਣ ਲਈ ਆਪਣੀ ਜਮੀਨ ਵਿੱਚੋਂ 3 ਕਨਾਲਾ ਵੇਚ ਦਿੱਤੀਆਂ ਸਨ। ਹੋਰ ਪੜ੍ਹੋ:
Advertisment
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ.ਕੇ ਖਿਲਾਫ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ Mansa farmer suicide ਮਾਨਸਾ 'ਚ ਕਰਜੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਸੋਗ ਦੀ ਲਹਿਰ ਪਰ ਫਿਰ ਵੀ ਕਰਜਾ ਨਹੀਂ ਉਤਰਿਆ, ਜਿਸ ਨੂੰ ਲੈ ਕੇ ਉਹ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਤੇ ਕਰਜੇ ਤੋਂ ਤੰਗ ਆ ਕੇ ਬਸੰਤ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Mansa farmer suicide ਮਾਨਸਾ 'ਚ ਕਰਜੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ, ਪਰਿਵਾਰ 'ਚ ਸੋਗ ਦੀ ਲਹਿਰ ਪੁਲਿਸ ਮੁਤਾਬਕ ਕਿਸਾਨ ਦੀ ਮੌਤ ਤੋਂ ਬਾਅਦ ਘਰ 'ਚ ਮਾਤਮ ਛਾਇਆ ਹੋਇਆ ਹੈ। ਉਥੇ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। -PTC News-
punjabi-news latest-punjabi-news farmer-news mansa-news news-in-punjabi farmer-suicide-news latest-mansa-news
Advertisment

Stay updated with the latest news headlines.

Follow us:
Advertisment