ਮਾਨਸਾ ‘ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ 16 ਸਾਲਾ ਲੜਕੇ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜਿਆ, ਹੋਈ ਮੌਤ

Burn

ਮਾਨਸਾ ‘ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ 16 ਸਾਲਾ ਲੜਕੇ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜਿਆ, ਹੋਈ ਮੌਤ,ਨਸਾ: ਮਾਨਸਾ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ 16 ਸਾਲਾ ਲੜਕੇ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜ ਦਿੱਤਾ। ਜਿਸ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ।

ਮ੍ਰਿਤਕ ਦੀ ਪਹਿਚਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਜਸਪ੍ਰੀਤ ਦੇ ਵੱਡੇ ਭਰਾ ਨੇ ਮੁਹੱਲੇ ਦੀ ਹੀ ਇੱਕ ਕੁੜੀ ਨੂੰ ਭਜਾ ਕੇ ਵਿਆਹ ਕਰਵਾਇਆ ਸੀ ਤੇ ਉਹਨਾਂ ਦੇ ਘਰ ਮੁੰਡਾ ਹੋਣ ਦੀ ਖੁਸ਼ੀ ਗੁਆਂਢੀਆਂ ਨਾਲ ਖੁਸ਼ੀ ਸਾਂਝੀ ਕਰ ਰਿਹਾ ਸੀ ਤੇ ਕੁਝ ਨੌਜਵਾਨਾਂ ਨੇ ਜਸਪ੍ਰੀਤ ਦੇ ਹੱਥ-ਮੂੰਹ ਕੱਪੜੇ ਨਾਲ ਬੰਨ੍ਹ ਕੇ ਉਸ ਨੂੰ ਅੱਗ ਲਗਾ ਦਿੱਤੀ।

ਇਸ ਘਟਨਾ ਤੋਂ ਬਾਅਦ ਮੁਹੱਲੇ ‘ਚ ਸਨਸਨੀ ਫੈਲੀ ਹੋਈ ਹੈ। ਉਧਰ ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਕਈ ਜਣੇ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ।

-PTC News