ਮਾਨਸਾ ਦੇ ਬੁਢਲਾਡਾ ਸ਼ਹਿਰ ‘ਚ ਔਰਤਾਂ ਸਮੇਤ ਕੋਰੋਨਾ ਦੇ 3 ਪਾਜ਼ੀਟਿਵ ਮਰੀਜ਼, ਪੰਜਾਬ ‘ਚ ਕੁੱਲ ਗਿਣਤੀ ਹੋਈ 57

Mansa reports 3 positive cases of coronavirus taking the Punjab count to 57
ਮਾਨਸਾ ਦੇ ਬੁਢਲਾਡਾ ਸ਼ਹਿਰ 'ਚ ਔਰਤਾਂ ਸਮੇਤ ਕੋਰੋਨਾ ਦੇ 3 ਪਾਜ਼ੀਟਿਵ ਮਰੀਜ਼, ਪੰਜਾਬ 'ਚ ਕੁੱਲ ਗਿਣਤੀ ਹੋਈ 57

ਮਾਨਸਾ ਦੇ ਬੁਢਲਾਡਾ ਸ਼ਹਿਰ ‘ਚ ਔਰਤਾਂ ਸਮੇਤ ਕੋਰੋਨਾ ਦੇ 3 ਪਾਜ਼ੀਟਿਵ ਮਰੀਜ਼, ਪੰਜਾਬ ‘ਚ ਕੁੱਲ ਗਿਣਤੀ ਹੋਈ 57:ਮਾਨਸਾ : ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਜਿੱਥੇ ਸਮੁੱਚੀ ਦੁਨੀਆਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ,ਓਥੇ ਹੀ ਕੋਰੋਨਾ ਵਾਇਰਸ ਨੇ ਹੁਣ ਮਾਨਸਾਦੇ ਬੁਢਲਾਡਾ ਸ਼ਹਿਰ ‘ਚ ਦਸਤਕ ਦਿੱਤੀ ਹੈ। ਜਿੱਥੇ ਬੁਢਲਾਡਾ ਸ਼ਹਿਰ ‘ਚ 3 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲੇ ‘ਚ ਕੋਰੋਨਾ ਵਾਇਰਸ ਦਾ ਇਹ ਪਹਿਲਾਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ‘ਚੋਂ ਇੱਕ ਵਿਅਕਤੀ ਅਤੇ 2 ਔਰਤਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਦੋ ਸ਼ੱਕੀ ਔਰਤਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।

ਦੱਸਿਆ ਜਾਂਦਾ ਹੈ ਕਿ ਮਾਨਸਾ ਦੇ 10 ਲੋਕਦਿੱਲੀ ਦੇ ਨਿਜ਼ਾਮੂਦੀਨ ਤਬਲੀਗੀ ਜਮਾਤ ਵਿੱਚ ਸ਼ਾਮਲ ਹੋਏ ਸੀ ਅਤੇ ਦਿੱਲੀ ਤੋਂ ਵਾਪਸ ਆਉਣ ‘ਤੇ ਬੁਢਲਾਡਾ ਵਿਖੇ ਇੱਕ ਮਸਜਿਦ ਵਿਚ ਰਹਿ ਰਹੇ ਸਨ। ਜਦੋਂ ਇਨ੍ਹਾਂ ਦੇ ਕੋਰੋਨਾ ਟੈਸਟ ਹੋਏ ਤਾਂ ਮੁਹੰਮਦ ਰਫੀ, ਫਾਤਿਮਾ ਅਤੇ ਅਕੀਨਾ ਬੇਗਮ ਨਾਂਅ ਦੇ ਇਹ ਲੋਕ ਪਾਜ਼ੀਟਿਵ ਪਾਏ ਗਏ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 57 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ -12 , ਹੁਸ਼ਿਆਰਪੁਰ -7, ਜਲੰਧਰ -5 , ਅੰਮ੍ਰਿਤਸਰ -5 , ਲੁਧਿਆਣਾ -4 , ਮਾਨਸਾ -3 , ਰੋਪੜ -1 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 5 ਮੌਤਾਂ ਹੋ ਚੁੱਕੀਆਂ ਹਨ।
-PTCNews