ਮਾਨਸਾ : ਕਰਜ਼ੇ ਵਿਚ ਡੁੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ ,ਪਿਤਾ ਨੇ ਵੀ ਕਰਜ਼ੇ ਕਾਰਨ ਕੀਤੀ ਸੀ ਖੁਦਕੁਸ਼ੀ

Mansa Village Kot Dharmu Farmer suicide
ਮਾਨਸਾ : ਕਰਜ਼ੇ ਵਿਚ ਡੁੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ ,ਪਿਤਾ ਨੇ ਵੀ ਕਰਜ਼ੇ ਕਾਰਨ ਕੀਤੀ ਸੀ ਖੁਦਕੁਸ਼ੀ 

ਮਾਨਸਾ : ਕਰਜ਼ੇ ਵਿਚ ਡੁੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ ,ਪਿਤਾ ਨੇ ਵੀ ਕਰਜ਼ੇ ਕਾਰਨ ਕੀਤੀ ਸੀ ਖੁਦਕੁਸ਼ੀ:ਮਾਨਸਾ : ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਨੂੰ ਜੱਗ ਜਾਹਿਰ ਕੀਤਾ ਹੈ। ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਗੋਂ ਹਰ ਰੋਜ਼ ਹੀ ਕਿਤੇ ਨਾ ਕਿਤੇ ਖੁਦਕੁਸ਼ੀ ਹੁੰਦੀ ਰਹਿੰਦੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ।

Mansa Village Kot Dharmu Farmer suicide
ਮਾਨਸਾ : ਕਰਜ਼ੇ ਵਿਚ ਡੁੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ ,ਪਿਤਾ ਨੇ ਵੀ ਕਰਜ਼ੇ ਕਾਰਨ ਕੀਤੀ ਸੀ ਖੁਦਕੁਸ਼ੀ

ਜਿੱਥੇ ਪਿੰਡ ਕੋਟ ਧਰਮੁ ਵਿਖੇ ਇਕ ਨੌਜਵਾਨ ਕਿਸਾਨ ਰਾਮ ਸਿੰਘ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ।ਮ੍ਰਿਤਕ ਨੌਜਵਾਨ ਦੇ ਸਿਰ ਕਰੀਬ 4 ਲੱਖ ਦਾ ਕਰਜ਼ਾ ਸੀ ਅਤੇ ਉਸ ਕੋਲ 2 ਏਕੜ ਜ਼ਮੀਨ ਸੀ ,ਉਹ ਵੀ ਉਸ ਨੇ ਆਪਣੀ ਭੈਣ ਦੇ ਵਿਆਹ ਅਤੇ ਮਾਂ ਦੀ ਬਿਮਾਰੀ ਕਾਰਨ ਵੇਚ ਦਿਤੀ ਸੀ।

Mansa Village Kot Dharmu Farmer suicide
ਮਾਨਸਾ : ਕਰਜ਼ੇ ਵਿਚ ਡੁੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ ,ਪਿਤਾ ਨੇ ਵੀ ਕਰਜ਼ੇ ਕਾਰਨ ਕੀਤੀ ਸੀ ਖੁਦਕੁਸ਼ੀ

ਜਿਸ ਕਾਰਨ ਕਿਸਾਨ ਅਕਸਰ ਪ੍ਰੇਸ਼ਾਨ ਰਹਿੰਦਾ ਸੀ ,ਇਸੇ ਪਰੇਸ਼ਾਨੀ ਦੇ ਚੱਲਦੇ ਅੱਜ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਆਪਣੇ ਪਿੱਛੇ ਮਾਂ, ਪਤਨੀ ਅਤੇ ਦੋ ਧੀਆਂ ਨੂੰ ਛੱਡ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਵੀ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ ਸੀ।

-PTCNews