ਹੋਰ ਖਬਰਾਂ

ਇਸ ਪਿੰਡ 'ਚ ਡਾਕ ਰਾਹੀਂ ਆਇਆ ਜ਼ਹਿਰੀਲਾ ਪ੍ਰਸ਼ਾਦ , ਖਾਣ ਨਾਲ ਪਿੰਡ ਦੇ ਲੋਕ ਹੋਏ ਬੀਮਾਰ

By Shanker Badra -- November 20, 2019 12:18 pm

ਇਸ ਪਿੰਡ 'ਚ ਡਾਕ ਰਾਹੀਂ ਆਇਆ ਜ਼ਹਿਰੀਲਾ ਪ੍ਰਸ਼ਾਦ , ਖਾਣ ਨਾਲ ਪਿੰਡ ਦੇ ਲੋਕ ਹੋਏ ਬੀਮਾਰ:ਮਾਨਸਾ : ਮਾਨਸਾ ਦੇ ਪਿੰਡਮੂਸਾ 'ਚ ਡਾਕ ਰਾਹੀਂ ਪ੍ਰਸ਼ਾਦ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਖਾਣ ਨਾਲ ਕੁੱਝ ਲੋਕ ਬੀਮਾਰ ਹੋ ਗਏ ਹਨ। ਜਿਸ ਤੋਂ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਪੀਕਰ ਰਾਹੀਂ ਸੂਚਨਾ ਦਿੱਤੀ ਗਈ ਕਿ ਇਸ ਪ੍ਰਸ਼ਾਦ ਨੂੰ ਕੋਈ ਵੀ ਵਿਅਕਤੀ ਨਾ ਛਕ ਸਕੇ। ਜਿਨ੍ਹਾਂ ਵਿਅਕਤੀਆਂ ਨੇ ਪ੍ਰਸ਼ਾਦ ਛਕਿਆ ਸੀ ,ਉਨ੍ਹਾਂ ਨੂੰ ਉਲਟੀਆਂ ,ਪੇਟ ਦਰਦ ਦੀ ਤਕਲੀਫ਼ ਹੋਈ ਹੈ।

Mansa village Moosa By Post Poisonous Prasad , Eating due villagers Sick ਇਸ ਪਿੰਡ 'ਚ ਡਾਕ ਰਾਹੀਂ ਆਇਆ ਜ਼ਹਿਰੀਲਾ ਪ੍ਰਸ਼ਾਦ , ਖਾਣ ਨਾਲ ਪਿੰਡ ਦੇ ਲੋਕ ਹੋਏ ਬੀਮਾਰ

ਮਿਲੀ ਜਾਣਕਾਰੀ ਮੁਤਾਬਕ ਮਾਨਸਾ ਦੇ ਪਿੰਡ ਮੂਸਾ 'ਚ ਮੰਗਲਵਾਰ ਨੂੰ ਡਾਕੀਏ ਗੁਰਦੀਪ ਸਿੰਘ ਦੁਆਰਾ ਵੱਖ-ਵੱਖ ਲੋਕਾਂ ਨੂੰ ਡਾਕ ਰਾਹੀ ਆਏ 15 ਪੈਕਟ ਵੰਡੇ ਗਏ ਹਨ ਅਤੇ ਡਾਕ ਰਾਹੀਂ ਆਏ ਪ੍ਰਸ਼ਾਦ ਨੂੰ ਖਾਣ ਨਾਲ ਕਈ ਲੋਕ ਬੀਮਾਰ ਹੋ ਗਏ ਹਨ। ਇਹ ਪ੍ਰਸ਼ਾਦ ਕਿੱਥੋਂ ਆਇਆ ਤੇ ਇਸ ਨੂੰ ਕਿਸਨੇ ਭੇਜਿਆ ਹੈ, ਇਸ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਪਰ ਮਾਨਸਾ ਪੁਲਿਸ ਨੇ ਇਸ ਮਾਮਲੇ ਦੇ ਸਬੰਧੀ ਅਗਿਆਤ ਵਿਅਕਤੀਆਂ ਉੱਪਰ ਪਰਚਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ।

Mansa village Moosa By Post Poisonous Prasad , Eating due villagers Sick ਇਸ ਪਿੰਡ 'ਚ ਡਾਕ ਰਾਹੀਂ ਆਇਆ ਜ਼ਹਿਰੀਲਾ ਪ੍ਰਸ਼ਾਦ , ਖਾਣ ਨਾਲ ਪਿੰਡ ਦੇ ਲੋਕ ਹੋਏ ਬੀਮਾਰ

ਦੱਸਿਆ ਜਾਂਦਾ ਹੈ ਕਿ ਇਸ ਪੈਕਟ 'ਤੇ ਪ੍ਰਸ਼ਾਦ ਹੋਣ ਦੀ ਸੂਚਨਾ ਵੀ ਲਿਖੀ ਹੋਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਇਸ ਵਿਚਲਾ ਭੋਗ 19 ਨਵੰਬਰ ਨੂੰ ਆਰਤੀ ਕਰਕੇ ਵੰਡਿਆ ਜਾਵੇਗਾ, ਇਸ ਲਈ ਜਿਸਨੂੰ ਵੀ ਇਹ ਪੈਕਟ ਮਿਲੇ। ਉਹ ਸਵੇਰੇ 7:20 'ਤੇ ਮੰਗਲਵਾਰ ਨੂੰ ਭੋਗ ਲਾਵੇ ਤੇ ਅਰਦਾਸ ਦੇ ਸਮੇਂ ਉਸਦਾ ਨਾਮ ਲਿਆ ਜਾਵੇਗਾ। ਡਾਕ ਵਿਚਲੇ ਪੱਤਰ ਉੱਪਰ ਭੇਜਣ ਵਾਲੇ ਦਾ ਨਾਮ 'ਸੰਤ ਹਰ ਕਾ ਦਾਸ, ਸਬ ਕਾ ਦਾਸ' ਲਿਖਿਆ ਹੋਇਆ ਹੈ।
-PTCNews

  • Share