ਹੋਰ ਖਬਰਾਂ

ਅੰਬਾਨੀ ਪਰਿਵਾਰ ਦੇ ਬੇਟੇ ਦੇ ਵਿਆਹ ਦੇ ਕਾਰਡ ਦੀ ਕੀਮਤ ਸੁਣ ਕੇ ਹੋ ਜਾਵੋਗੇ ਹੈਰਾਨ!

By Gagan Bindra -- December 03, 2017 3:15 pm -- Updated:December 03, 2017 3:16 pm

ਅੰਬਾਨੀ ਪਰਿਵਾਰ ਦੇ ਬੇਟੇ ਦੇ ਵਿਆਹ ਦੇ ਕਾਰਡ ਦੀ ਕੀਮਤ ਸੁਣ ਕੇ ਹੋ ਜਾਵੋਗੇ ਹੈਰਾਨ! ਅੰਬਾਨੀ ਪਰਿਵਾਰ ਦੀ ਅਮੀਰੀ ਦੇ ਚਰਚੇ ਭਾਰਤ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਮਸ਼ਹੂਰ ਹਨ। ਅੰਬਾਨੀ ਪਰਿਵਾਰ ਦੇ ਸ਼ਾਹੀ ਠਾਠਾਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਪਰ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ।
ਅੰਬਾਨੀ ਪਰਿਵਾਰ ਦੇ ਬੇਟੇ ਦੇ ਵਿਆਹ ਦੇ ਕਾਰਡ ਦੀ ਕੀਮਤ ਸੁਣ ਕੇ ਹੋ ਜਾਵੋਗੇ ਹੈਰਾਨ!
ਦਰਅਸਲ, ਮੁਕੇਸ਼ ਅੰਬਾਨੀ ਦੇ ਪੁੱਤਰ ਦਾ ਵਿਆਹ ਤੈਅ ਹੋ ਗਿਆ ਹੈ ਅਤੇ ਇਸ ਵਿਆਹ ਲਈ ਛਪੇ ਕਾਰਡ ਦੇ ਚਰਚੇ ਹਰ ਕਿਤੇ ਹੋ ਰਹੇ ਹਨ।
ਆਕਾਸ਼ ਅੰਬਾਨੀ ਦੇ ਦਿਸੰਬਰ 'ਚ ਹੋਣ ਵਾਲੇ ਦੇ ਸੰਬੰਧ 'ਚ ਛਪੇ ਕਾਰਡ ਦੀ ਕੀਮਤ ਸੁਣ ਕੇ ਵੱਡੇ ਵੱਡੇ ਲੋਕ ਹੈਰਾਨ ਰਹਿ ਗਏ ਹਨ। ਇਸ ਕਾਰਡ ਦੀ ਕੀਮਤ ੧ ਲੱਖ ੫੦ ਹਜ਼ਾਰ ਹੈ। ਇੱਕ ਕਾਰਡ ਦੀ ਕੀਮਤ ਇੰਨ੍ਹੀ ਹੈ ਜਿਸ 'ਚ ਇੱਕ ਆਮ ਪਰਿਵਾਰ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਵੰਡ ਸਕਦਾ ਹੈ।
ਅੰਬਾਨੀ ਪਰਿਵਾਰ ਦੇ ਬੇਟੇ ਦੇ ਵਿਆਹ ਦੇ ਕਾਰਡ ਦੀ ਕੀਮਤ ਸੁਣ ਕੇ ਹੋ ਜਾਵੋਗੇ ਹੈਰਾਨ!
ਦੱਸਣਯੋਗ ਹੈ ਕਿ ਫੋਰਬਸ ਵੱਲੋਂ ਜਾਰੀ ਕੀਤੀ ਗਈ ਅਮੀਰ ਵਿਅਕਤੀਆਂ ਦੀ ਸੂਚੀ 'ਚ ਅੰਬਾਨੀ ਪਰਿਵਾਰ ਦਾ ਨਾਮ ਜਿਓਂ ਦਾ ਤਿਓਂ ਮੋਹਰੀ ਬਣਿਆ ਹੋਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੇ ਦੋ ਪੁੱਤਰ ਹਨ, ਆਕਾਸ਼ ਅਤੇ ਅਨੰਤ ਅੰਬਾਨੀ। ਖਬਰਾਂ ਅਨੁਸਾਰ ਮੁਕੇਸ਼ ਇਸ ਵਕਤ ਆਪਣੇ ਪੁੱਤਰ ਆਕਾਸ਼ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ।
ਅੰਬਾਨੀ ਪਰਿਵਾਰ ਦੇ ਬੇਟੇ ਦੇ ਵਿਆਹ ਦੇ ਕਾਰਡ ਦੀ ਕੀਮਤ ਸੁਣ ਕੇ ਹੋ ਜਾਵੋਗੇ ਹੈਰਾਨ!
ਖੈਰ, ਕਾਰਡ ਤੋਂ ਇਸ ਸ਼ਾਹੀ ਵਿਆਹ ਦੀ ਸ਼ੁਰੂਆਤ ਦਾ ਤਾਂ ਅੰਦਾਜ਼ਾ ਲੱਗ ਗਿਆ ਹੈ, ਹੁਣ ਦੇਖਣਾ ਹੋਵੇਗਾ ਕਿ ਅੱਗੇ ਇਹ ਵਿਆਹ ਕਿਸ ਤਰ੍ਹਾਂ ਖਾਸ ਬਣ ਕੇ ਅੰਬਾਨੀ ਪਰਿਵਾਰ ਦੇ ਪੱਧਰ ਦਾ ਬਣਦਾ ਹੈ।

-PTC News

  • Share