Advertisment

ਸਕੂਟਰੀ 'ਤੇ ਵਿਆਹ ਲਿਆਇਆ ਲਾੜੀ, 5 ਬੰਦਿਆਂ ਦੀ ਗਈ ਸੀ ਬਰਾਤ

author-image
Jashan A
Updated On
New Update
ਸਕੂਟਰੀ 'ਤੇ ਵਿਆਹ ਲਿਆਇਆ ਲਾੜੀ, 5 ਬੰਦਿਆਂ ਦੀ ਗਈ ਸੀ ਬਰਾਤ
Advertisment
ਫਰੀਦਕੋਟ: ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੁਝ ਵੱਖਰਾ ਕਰ ਰਿਹਾ ਹੈ, ਪਰ ਫਰੀਦਕੋਟ ਦੇ ਇੱਕ ਸੁਖਦੇਵ ਸਿੰਘ ਨਾਮ ਦੇ ਨੌਜਵਾਨ ਨੇ ਵੱਖਰਾ ਵੀ ਕੀਤਾ ਤੇ ਉਹਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ, ਜੋ ਵਿਆਹਾਂ 'ਚ ਲੱਖਾਂ ਦਾ ਖਰਚਾ ਕਰ ਕਰਜ਼ਾਈ ਹੁੰਦੇ ਹਨ। marriage done in ten thousand in faridkot ਦਰਅਸਲ, ਇਹ ਨੌਜਵਾਨ ਆਪਣੀ ਵਹੁਟੀ ਨੂੰ ਸਕੂਟਰੀ ਦੀ ਬੈਕ ਸੀਟ ਤੇ ਬਿਠਾ ਕੇ ਲੈ ਕੇ ਆਇਆ ਤੇ ਸਾਧਾਰਨ ਵਿਆਹ ਦੀ ਮਿਸਾਲ ਪੇਸ਼ ਕੀਤੀ। ਸੁਖਦੇਵ ਨੇ ਬੜੇ ਹੀ ਸਾਦੇ ਢੰਗ ਨਾਲ ਵਿਆਹ ਕਰਵਾਇਆ ਅਤੇ ਵਿਆਹ ਵਿਚ ਨਾ ਤੇ ਕੋਈ ਬੈਡ ਵਾਜਾ ਸੀ ਨਾ ਹੀ ਫੋਟੋਗ੍ਰਾਫਰ ਤੇ ਨਾ ਹੀ ਰਿਸ਼ਤੇਦਾਰਾਂ ਦਾ ਹਜੂਮ ਸੀ।
Advertisment
publive-imageਹੋਰ ਪੜ੍ਹੋ:ਖੰਨਾ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਸਿਵਸੈਨਾ ਆਗੂ ਦੇ ਘਰ 'ਤੇ ਕੀਤੀ ਫਾਇਰਿੰਗ ਸਿਰਫ ਮਹਿਜ਼ 5 ਲੋਕ ਬਰਾਤ ਵਿਚ ਗਏ ਸਨ ਉਹ ਵੀ ਕਿਸੇ ਲਗਜ਼ਰੀ ਗੱਡੀਆਂ ਉੱਤੇ ਨਹੀਂ ਬਲਕਿ ਸਕੂਟਰ-ਮੋਟਰ ਸਾਈਕਲਾਂ ਉੱਤੇ ਗਏ ਸਨ। marriage done in ten thousand in faridkot ਸੁਖਦੇਵ ਮੁਤਾਬਿਕ ਉਸ ਨੇ ਸ਼ੁਰੂ ਤੋਂ ਹੀ ਸੋਚਿਆ ਸੀ ਕਿ ਉਹ ਕਦੀ ਵੀ ਆਪਣੇ ਵਿਆਹ ਤੇ 10 ਹਜ਼ਾਰ ਤੋਂ ਵੱਧ ਖ਼ਰਚ ਨਹੀਂ ਕਰਨਗੇ। ਸੁਖਦੇਵ ਸਿੰਘ ਦੇ ਇਸ ਉਪਰਾਲੇ ਦੀ ਹਰ ਤਰਫਾ ਸ਼ਲਾਘਾ ਹੋ ਰਹੀ ਹੈ। -PTC News  -
Advertisment

Stay updated with the latest news headlines.

Follow us:
Advertisment