ਜ਼ੀਰਾ ਵਿਖੇ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤ ‘ਚ ਮੌਤ ,ਸਹੁਰੇ ਘਰੋਂ ਮਿਲੀ ਲੜਕੀ ਦੀ ਲਾਸ਼

Married girl dies in suspicious condition at Zira , family allegations against in-laws
ਜ਼ੀਰਾ ਵਿਖੇ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤ 'ਚ ਮੌਤ ,ਸਹੁਰੇ ਘਰੋਂ ਮਿਲੀ ਲੜਕੀ ਦੀ ਲਾਸ਼  

ਜ਼ੀਰਾ ਵਿਖੇ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤ ‘ਚ ਮੌਤ ,ਸਹੁਰੇ ਘਰੋਂ ਮਿਲੀ ਲੜਕੀ ਦੀ ਲਾਸ਼:ਜ਼ੀਰਾ : ਜ਼ੀਰਾ ਵਿਖੇ ਇੱਕ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਰਜਿੰਦਰ ਕੌਰ ,ਵਾਸੀ ਤਪਾ ਮੰਡੀਵਜੋਂ ਹੋਈ ਹੈ। ਇਸ ਦੌਰਾਨ ਮ੍ਰਿਤਕਾ ਦੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ‘ਤੇ ਜਾਨੋਂ ਮਾਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

Married girl dies in suspicious condition at Zira , family allegations against in-laws
ਜ਼ੀਰਾ ਵਿਖੇ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤ ‘ਚ ਮੌਤ ,ਸਹੁਰੇ ਘਰੋਂ ਮਿਲੀ ਲੜਕੀ ਦੀ ਲਾਸ਼

ਇਹ ਵੀ ਪੜ੍ਹੋ :ਜਦੋਂ ਆਟੋ ਡਰਾਈਵਰ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ ਤਾਂ ਸਿੱਖ ਮਹਿਲਾ ਨੇ ਸਿਰੀ ਸਾਹਿਬ ਮਾਰ ਕੇ ਕੀਤਾ ਜ਼ਖਮੀ

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾ ਰਜਿੰਦਰ ਕੌਰ (23) ਦੇ ਪਿਤਾ ਗੁਰਮੇਲ ਸਿੰਘ ਅਤੇ ਭਰਾ ਸਤਨਾਮ ਸਿੰਘ ਵਾਸੀ ਤਪਾ ਮੰਡੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਸਹੁਰਾ ਪਰਿਵਾਰ ਸਾਡੀ ਬੇਟੀ ਕੋਲੋਂ 3 ਲੱਖ ਰੁਪਏ ਨਗਦੀ ਦੀ  ਮੰਗ ਕਰਦਾ ਰਹਿੰਦਾ ਸੀ ,ਜਿਸ ਕਰਕੇਵਿਆਹੁਤਾ ਲੜਕੀ ਪ੍ਰੇਸ਼ਾਨ ਰਹਿੰਦੀ ਸੀ।

Married girl dies in suspicious condition at Zira , family allegations against in-laws
ਜ਼ੀਰਾ ਵਿਖੇ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤ ‘ਚ ਮੌਤ ,ਸਹੁਰੇ ਘਰੋਂ ਮਿਲੀ ਲੜਕੀ ਦੀ ਲਾਸ਼

ਮ੍ਰਿਤਕਾ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੇਟੀ ਰਜਿੰਦਰ ਕੌਰ ਦਾ ਵਿਆਹ ਕੁਝ ਸਾਲ ਪਹਿਲਾਂ ਕੀਤਾ ਸੀ। ਵਿਆਹ ਤੋਂ ਬਾਦ ਸਹੁਰਾ ਪਰਿਵਾਰ ਰਜਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਸੀ। ਇਸ ਦੇ ਇਲਾਵਾ 3 ਲੱਖ ਰੁਪਏ ਲਿਆਉਣ ਦੀ ਮੰਗ ਕਰਦਾ ਸੀ। ਅੱਜ ਉਨ੍ਹਾਂ ਨੂੰ ਰਜਿੰਦਰ ਕੌਰ ਦੀ ਸਹੁਰੇ ਘਰ ਤੋਂ ਲਾਸ਼ ਮਿਲੀ ਹੈ।

Married girl dies in suspicious condition at Zira , family allegations against in-laws
ਜ਼ੀਰਾ ਵਿਖੇ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤ ‘ਚ ਮੌਤ ,ਸਹੁਰੇ ਘਰੋਂ ਮਿਲੀ ਲੜਕੀ ਦੀ ਲਾਸ਼

ਇਸ ਘਟਨਾ ਸਬੰਧੀ ਪਤਾ ਲੱਗਣ ‘ਤੇ ਜ਼ੀਰਾ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਸੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਜ਼ੀਰਾ ਵਿਖੇ ਪੋਸਟ ਮਾਰਟਮ ਲਈ ਲਿਆਂਦਾ ਗਿਆ ਹੈ। ਇਸ ਸਬੰਧੀ ਜ਼ੀਰਾ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਮ੍ਰਿਤਕਾਂ ਦੀ ਮੌਤ ਬਾਰੇ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੁੱਝ ਕਿਹਾ ਜਾ ਸਕੇਗਾ।
-PTCNews