Advertisment

ਕਾਰ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਇਹ ਕੰਪਨੀ ਦੇ ਰਹੀ ਹੈ ਕਾਰਾਂ 'ਤੇ ਡਿਸਕਾਊਂਟ

author-image
Ragini Joshi
New Update
ਕਾਰ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਇਹ ਕੰਪਨੀ ਦੇ ਰਹੀ ਹੈ ਕਾਰਾਂ 'ਤੇ ਡਿਸਕਾਊਂਟ
Advertisment
ਕਾਰ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਇਹ ਕੰਪਨੀ ਦੇ ਰਹੀ ਹੈ ਕਾਰਾਂ 'ਤੇ ਡਿਸਕਾਊਂਟ,ਦਿੱਲੀ: ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਰੂਤੀ ਸੁਜ਼ੂਕੀ ਕਾਰ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ। ਜਿਸ ਦੌਰਾਨ ਮਾਰੂਤੀ ਸੁਜ਼ੂਕੀ ਨੇ ਸ਼ਾਨਦਾਰ ਡਿਸਕਾਊਂਟ ਪੇਸ਼ ਕੀਤੇ ਹਨ। ਕੰਪਨੀ ਵੱਲੋਂ ਪਾਪੁਲਰ ਕਾਰਾਂ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜੋ ਕਿ 7 ਹਜ਼ਾਰ ਰੁਪਏ ਤੋਂ ਲੈ ਕੇ 75 ਹਜ਼ਾਰ ਰੁਪਏ ਤਕ ਹੋਵੇਗਾ।ਕੰਪਨੀ ਵੱਲੋਂ ਵੈਗਨ-ਆਰ, ਆਲਟੋ-800 ਅਤੇ ਕੇ-10 ਆਦਿ ਕਾਰਾ 'ਤੇ ਗਾਹਕਾਂ ਨੂੰ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕੰਪਨੀ ਡਿਜ਼ਾਇਰ 'ਤੇ ਵੀ ਡਿਸਕਾਊਂਟ ਦੇਵੇਗੀ। ਹੋਰ ਪੜ੍ਹੋ: #MeToo ਮੁਹਿੰਮ ‘ਚ ਫਸਿਆ ਪੰਜਾਬ ਦਾ ਇੱਕ ਕੈਬਨਿਟ ਮੰਤਰੀ ,ਕੀ ਇਸ ਮੰਤਰੀ ਦੀ ਹੋਵੇਗੀ ਛੁੱਟੀ ? ਵੈਗਨ ਆਰ ਦੇ ਸੀ. ਐੱਨ. ਜੀ. ਮਾਡਲ 'ਤੇ 60 ਹਜ਼ਾਰ ਰੁਪਏ ਦਾ ਡਿਸਕਾਊਂਟ ਅਤੇ ਆਟੋਮੈਟਿਕ ਮਾਡਲ ਦੀ ਖਰੀਦਦਾਰੀ 'ਤੇ 65 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਨਾਲ ਹੀ ਦੂਸਰੇ ਪਾਸੇ ਆਲਟੋ 800 ਦੀ ਖਰੀਦ 'ਤੇ ਵੱਧ ਤੋਂ ਵੱਧ 45,000 ਰੁਪਏ ਦਾ ਡਿਸਕਾਊਂਟ ਮਿਲੇਗਾ, ਨਾਲ ਹੀ ਸਪੈਸ਼ਲ ਡਿਸਕਾਊਂਟ ਵੀ ਮਿਲੇਗਾ। ਕੰਪਨੀ ਵੱਲੋਂ ਸਭ ਤੋਂ ਵੱਧ ਡਿਸਕਾਊਂਟ ਮਾਰੂਤੀ ਅਰਟਿਗਾ ਦੇ ਡੀਜ਼ਲ ਮਾਡਲ 'ਤੇ ਦਿੱਤੀ ਜਾ ਰਹੀ, ਜੋ ਕਿ 75 ਹਜ਼ਾਰ ਰੁਪਏ ਹੈ। ਇਸ ਦੀਵਾਲੀ 'ਤੇ ਕਰ ਖਰੀਦਣ ਵਾਲਿਆਂ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ। —PTC News-
maruti-suzuki maruti-suzuki-news diwali-big-discount diwali-big-discount-news
Advertisment

Stay updated with the latest news headlines.

Follow us:
Advertisment