ਮੁੱਖ ਖਬਰਾਂ

ਸਾਹਨੇਵਾਲ 'ਚ ਦਿਨ ਦਿਹਾੜੇ ਪੈਟਰੋਲ ਪੰਪ 'ਤੇ ਸ਼ਰੇਆਮ ਹੋਈ ਫਾਇਰਿੰਗ

By Jagroop Kaur -- April 11, 2021 6:28 pm -- Updated:April 11, 2021 6:28 pm

ਲੁਧਿਆਣਾ : ਸਾਹਨੇਵਾਲ ਰੋਡ ਕੁਹਾੜਾ ਸਥਿਤ ਵਿਨਾਇਕਾ ਇੰਟਰਨੈਸ਼ਨਲ ਪੈਟਰੋਲ ਪੰਪ ਤੋਂ ਸਪਲੈਂਡਰ ਮੋਟਰਸਾਈਕਲ’ਤੇ ਸਵਾਰ ਤਿੰਨ ਨਕਾਬਪੋਸ਼ ਪੈਟਰੋਲ ਪੰਪ ਦੇ ਕਰਿੰਦੇ ਦੇ ਗੋਲੀ ਮਾਰ ਕੇ ਨਕਦੀ ਖੋਹ ਕੇ ਫ਼ਰਾਰ ਹੋ ਗਏ । ਪੈਟਰੋਲ ਪੰਪ ਦੇ ਕਰਿੰਦੇ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ।International Petrol Pump at Sahnewal Road

International Petrol Pump at Sahnewal Road

Read MORE : Government ready for more talks: Narendra Singh Tomar

ਇਸ ਵਾਰਦਾਤ 'ਚ ਜ਼ਖਮੀ ਹੋਏ ਕਰਮਚਾਰੀ ਦਾ ਨਾਮ ਸੰਦੀਪ ਹੈ , ਗੋਲੀ ਲੱਗਣ ਨਾਲ ਹੋਇਆ ਜਖਮੀ ਉਸਨੂੰ ਹਸਪਤਾਲ ਲੈ ਗਏ ਹੈ ਲੁੱਟ ਦੀ ਰਕਮ ਦਾ ਅਜੇ ਪਤਾ ਨਹੀਂ ਲੱਗਿਆ ਹੈ |ਉਥੇ ਹੀ ਪੁਲਿਸ ਵੱਲੋਂ ਮੌਕੇ 'ਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਥੇ ਹੀ ਪੰਪ ਅਤੇ ਆਸ ਪਾਸ ਦੇ ਇਲਾਕਿਆਂ ਚ ਲਗੇ ਸੀਸੀਟੀਵੀ ਵੀ ਖੰਘਾਲੇ ਜਾ ਰਹੇ ਹਨ ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ।International Petrol Pump at Sahnewal RoadRAED MORE : ‘ਟੀਕਾ ਉਤਸਵ’ ‘ਤੇ ਅੱਜ PM ਮੋਦੀ ਨੇ ਜਨਤਾ ਤੋਂ ਕੀਤੀਆਂ 4 ਬੇਨਤੀਆਂ

ਜ਼ਿਕਰਯੋਗ ਹੈ ਕਿ ਰੋਜ਼ਾਨਾ ਕੋਈ ਨਾ ਕੋਈ ਅਜਿਹੀ ਵਾਰਦਾਤ ਸਾਹਮਣੇ ਆਉਂਦੀ ਹੈ ਜਿਥੇ ਲੁੱਟ ਖੋਹ ਅਤੇ ਜਾਨਲੇਵਾ ਹਮਲੇ ਸਰੇਆਮ ਹੋ ਰਹੇ ਹਨ , ਇਹ ਸਭ ਵਾਰਦਾਤਾਂ ਕੀਤੇ ਨਾ ਕੀਤੇ ਪੁਲਿਸ ਦੀ ਕਾਰਵਾਈ 'ਤੇ ਵੀ ਸਵਾਲੀਆਂ ਨਿਸ਼ਾਨ ਲਗਾਉਂਦੀਆਂ ਹਨ। ਕਿ ਜੇਕਰ ਪੁਲਿਸ ਸਮਾਂ ਰਹਿੰਦੇ ਅਜਿਹੇ ਦੋਸ਼ੀਆਂ 'ਤੇ ਠੱਲ ਪਾਵੇ ਤਾਂ ਮੁੜ ਤੋਂ ਕੋਈ ਲੁੱਟ ਖੋਹ ਤੇ ਜਾਨੀ ਹਮਲਿਆਂ ਜਿਹੇ ਅਰੜ੍ਹ ਨੂੰ ਰਨ ਦੀ ਜ਼ਹਿਮਤ ਨਾ ਕਰੇ।

  • Share