ਖੰਨਾ ‘ਚ ਭਿਆਨਕ ਹਾਦਸਾ, ਪਲਟੀਆਂ ਖਾਂਦੀ ਸਵਿਫ਼ਟ ਜਾ ਚੜ੍ਹੀ ਇੱਕ ਹੋਰ ਕਾਰ ‘ਤੇ

Massive road accident in Khanna

ਖੰਨਾ – ਖੰਨਾ ਸ਼ਹਿਰ ਤੋਂ ਇੱਕ ਦਿਲ ਕੰਬਾਅ ਦੇਣ ਵਾਲੇ ਸੜਕ ਹਾਦਸੇ ਖ਼ਬਰ ਆਈ ਹੈ, ਜਿਸ ‘ਚ ਜੀ.ਟੀ. ਰੋਡ ‘ਤੇ ਜਾ ਰਹੀ ਇੱਕ ਕਾਰ ਪਲਟੀਆਂ ਖਾਂਦੀ ਹੋਈ, ਸੜਕ ਦੇ ਦੂਜੇ ਪਾਸੇ ਜਾ ਪਹੁੰਚੀ। ਦਰਅਸਲ ਖੰਨਾ ਫ਼ਲਾਇਓਵਰ ‘ਤੇ ਜਾ ਰਹੀ ਇੱਕ ਸਵਿਫ਼ਟ ਕਾਰ ਅਚਾਨਕ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਹੋਈ, ਸੜਕ ਕੇ ਦੂਜੇ ਪਾਸੇ ਜਾਂਦੀ ਇੱਕ ਹੋਰ ਕਾਰ ਦੇ ਉੱਪਰ ਜਾ ਡਿੱਗੀ, ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
Massive road accident in Khanna
ਦੱਸਿਆ ਜਾ ਰਿਹਾ ਹੈ ਕਿ ਅਸਲ ‘ਚ ਅਚਾਨਕ ਸਵਿਫ਼ਟ ਕਾਰ ਦਾ ਟਾਇਰ ਫ਼ਟ ਗਿਆ ਜਿਸ ਕਾਰਨ ਉਸ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ। ਖੰਨਾ ਸ਼ਹਿਰ ‘ਚ ਜੀ.ਟੀ.ਰੋਡ ‘ਤੇ ਅਕਸਰ ਭੀੜ ਰਹਿੰਦੀ ਹੈ ਅਤੇ ਜੇਕਰ ਹਾਦਸਾਗ੍ਰਸਤ ਕਾਰ ਫ਼ਲਾਇਓਵਰ ਤੋਂ ਹੇਠਾਂ ਜਾ ਡਿੱਗਦੀ, ਤਾਂ ਵੱਡਾ ਜਾਨੀ ਨੁਕਸਾਨ ਵਾਪਰ ਸਕਦਾ ਸੀ।
Massive road accident in Khanna
ਸਾਹਮਣੇ ਆਈ ਇਸ ਹਾਦਸੇ ਦੀ ਸੀ.ਸੀ.ਟੀ.ਵੀ. ਵੀਡੀਓ ਵਿੱਚ ਸਾਫ਼ ਨਜ਼ਰ ਆਉਂਦਾ ਹੈ, ਕਿ ਫ਼ਲਾਇਓਵਰ ਤੋਂ ਗੁਜ਼ਰ ਰਹੀ ਤੇਜ਼ ਰਫਤਾਰ ਕਾਰ ਕਿਵੇਂ ਪਹਿਲਾਂ ਤਾਂ ਬੇਕਾਬੂ ਹੁੰਦੀ ਹੈ, ਅਤੇ ਬਾਅਦ ਵਿੱਚ ਹਵਾ ‘ਚ ਪਲਟੀਆਂ ਖਾਂਦੀ ਹੋਈ ਦੂਜੇ ਪਾਸੇ ਲੰਘ ਰਹੀ ਇੱਕ ਹੋਰ ਕਾਰ ਦੇ ਉਪਰ ਜਾ ਡਿੱਗਦੀ ਹੈ। ਹਾਦਸੇ ਵਿੱਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪਰ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ।
Massive road accident in Khanna
ਪੰਜਾਬ ਦਾ ਮੌਸਮ ਹੁਣ ਬਦਲਾਅ ਵੱਲ੍ਹ ਕਦਮ ਵਧਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਜਿੱਥੇ ਵਾਹਨਾਂ ਦੀ ਸਹੀ ਸਮੇਂ ‘ਤੇ ਲੋੜੀਂਦੀ ਮੁਰੰਮਤ ਅਤੇ ਸਾਂਭ-ਸੰਭਾਲ਼ ਕਰਵਾਉਣ ਦੀ ਲੋੜ ਹੈ, ਉੱਥੇ ਹੀ ਸਭ ਨੂੰ ਸੜਕ ‘ਤੇ ਵਾਹਨ ਚਲਾਉਂਦੇ ਹੋਏ, ਸੰਜੀਦਗੀ, ਸਮਝਦਾਰੀ ਤੇ ਸਹਿਜ ਅਪਨਾਉਣ ਦੀ ਲੋੜ ਹੈ। ਆਪਣਾ ਅਤੇ ਦੂਜਿਆਂ ਦਾ ਬਚਾਅ ਇਸੇ ਨਾਲ ਹੀ ਸੰਭਵ ਹੈ।