ਮੁੱਖ ਖਬਰਾਂ

ਮੌੜ ਚੜ੍ਹਤ ਸਿੰਘ ਮਾਈਨਿੰਗ ਵਿਵਾਦ; ਕਿਸਾਨਾਂ ਵੱਲੋਂ ਥਾਣਾ ਮੌੜ ਅੱਗੇ ਪੱਕਾ ਧਰਨਾ ਸ਼ੁਰੂ

By Ravinder Singh -- September 19, 2022 3:06 pm -- Updated:September 19, 2022 3:07 pm

ਬਠਿੰਡਾ : ਸਬ-ਡਵੀਜ਼ਨ ਮੋੜ ਦੇ ਪਿੰਡ ਮੌੜ ਚੜ੍ਹਤ ਸਿੰਘ ਵਿਖੇ ਬੀਤੇ ਦਿਨ ਮਾਈਨਿੰਗ ਨੂੰ ਲੈ ਕੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਕਿਸਾਨ ਆਗੂਆਂ ਵਿਚ ਚੱਲ ਰਿਹਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਦਰਜ ਕਰਵਾਏ ਮਾਈਨਿੰਗ ਮਾਮਲੇ ਨੂੰ ਰੱਦ ਕਰਾਉਣ ਲਈ ਅੱਜ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣਾ ਮੌੜ ਦਾ ਪੱਕੇ ਤੌਰ ਉਤੇ ਘਿਰਾਉ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਗੋਵਿੰਦ ਭਜਨ ਕਿਸਾਨ ਆਗੂ ਨੇ 'ਆਪ' ਵਿਧਾਇਕ ਉਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦਰਜ ਮਾਮਲੇ ਰੱਦ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਕਿਸਾਨ ਯੂਨੀਅਨ ਵੱਲੋਂ ਕੀਤੇ ਘਿਰਾਓ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੀ ਵਿਸ਼ੇਸ਼ ਤੌਰ ਉਤੇ ਪੁੱਜੇ।

ਮੌੜ ਚੜ੍ਹਤ ਸਿੰਘ ਮਾਈਨਿੰਗ ਵਿਵਾਦ; ਕਿਸਾਨਾਂ ਵੱਲੋਂ ਥਾਣਾ ਮੌੜ ਅੱਗੇ ਪੱਕਾ ਧਰਨਾ ਸ਼ੁਰੂਦੱਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾ 'ਆਪ' ਵਿਧਾਇਕ ਸੁਖਵੀਰ ਸਿੰਘ ਮਾਈਰਸਖਾਨਾ ਨੇ ਰਾਤ ਸਮੇ ਖੇਤਾਂ 'ਚ ਮਿੱਟੀ ਕੱਢ ਰਹੇ ਕਿਸਾਨਾਂ ਨੇ ਛਾਪਾਮਾਰੀ ਕਰਕੇ ਇਸ ਨੂੰ ਮਾਈਨਿੰਗ ਦੱਸਦੇ ਹੋਏ ਥਾਣਾ ਮੌੜ ਤੇ ਕੋਟਫੱਤਾ ਵਿਖੇ ਮਾਮਲੇ ਦਰਜ ਕਰਵਾਏ ਸਨ, ਜਿਸ 'ਚ ਮੌੜ ਪੁਲਿਸ ਨੇ ਇਕ ਟਰੈਕਟਰ ਟਰਾਲੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਜਦੋਂਕਿ ਕਿਸਾਨਾਂ ਨੇ ਦਰਜ ਮਾਮਲੇ ਦਾ ਵਿਰੋਧ ਕੀਤਾ ਹੈ ਤੇ ਮਾਮਲੇ ਰੱਦ ਕਰਨ ਤੇ ਕਿਸਾਨ ਨੂੰ ਆਪਣੀ ਜ਼ਮੀਨ ਪੱਧਰ ਕਰਨ ਲਈ ਆਗਿਆ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ 14 ਨਵੰਬਰ ਨੂੰ ਟਰੈਕਟਰ ਮਾਰਚ ਕੀਤਾ ਜਾਣਾ ਸੀ ਪਰ ਪ੍ਰਸ਼ਾਸਨ ਵੱਲੋਂ ਮਾਮਲਾ ਹੱਲ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਮਾਰਚ ਮੁਲਤਵੀ ਕਰ ਦਿੱਤਾ ਸੀ। ਕਿਸਾਨ ਯੂਨੀਅਨ ਦੀ 16 ਸਤੰਬਰ ਨੂੰ ਹੋਈ ਮੀਟਿੰਗ 'ਚ ਵਿਚ ਕੋਈ ਸਮਝੌਤਾ ਨਾ ਹੋਣ ਉਤੇ ਅੱਜ ਕਿਸਾਨ ਯੂਨੀਅਨ ਨੇ ਥਾਣਾ ਮੌੜ ਦਾ ਘਿਰਾਓ ਕਰਕੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਥਾਣੇ ਦੇ ਘਿਰਾਓ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਤੇ ਔਰਤਾਂ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ : ਸੀਨੀਅਰ ਸਿਟੀਜਨਾਂ ਨੂੰ ਨਾ ਆਉਣ ਦਿੱਤੀ ਜਾਵੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ : ਡੀਸੀ

ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਤੇ 'ਆਪ' ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਵਿਧਾਇਕਾਂ ਦੇ ਕੰਮ ਨਹੀਂ ਕਿ ਉਹ ਰਾਤ ਸਮੇਂ ਚੈਕਿੰਗ ਕਰਨ, ਕਿਸਾਨ ਆਗੂਆਂ ਨੇ 'ਆਪ' ਸਰਕਾਰ ਵੱਡੇ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਦੇਣ ਲਈ ਇੰਡਸਟਰੀ ਲਿਆ ਰਹੀ ਹੈ। ਉਸ ਤੋਂ ਕਿਸਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਜ਼ਮੀਨਾਂ ਖੋਲ੍ਹੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਿੰਨਾ ਸਮਾਂ ਕਿਸਾਨਾਂ ਉਤੇ ਦਰਜ ਮਾਮਲੇ ਰੱਦ ਨਹੀਂ ਕੀਤੇ ਜਾਂਦੇ ਤੇ ਕਿਸਾਨਾਂ ਨੂੰ ਮਿੱਟੀ ਕੱਢਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ।

ਰਿਪੋਰਟ-ਮੁਨੀਸ਼ ਗਰਗ

-PTC News

 

  • Share