Sat, Apr 20, 2024
Whatsapp

ਮੌੜ ਮੰਡੀ ਦਾ ਸਿਵਲ ਹਸਪਤਾਲ ਉਡੀਕ ਰਿਹਾ ਹੈ ਡਾਕਟਰ ਨੂੰ ...!

Written by  Joshi -- March 15th 2018 02:47 PM
ਮੌੜ ਮੰਡੀ ਦਾ ਸਿਵਲ ਹਸਪਤਾਲ ਉਡੀਕ ਰਿਹਾ ਹੈ ਡਾਕਟਰ ਨੂੰ ...!

ਮੌੜ ਮੰਡੀ ਦਾ ਸਿਵਲ ਹਸਪਤਾਲ ਉਡੀਕ ਰਿਹਾ ਹੈ ਡਾਕਟਰ ਨੂੰ ...!

ਮੌੜ ਮੰਡੀ ਦਾ ਸਿਵਲ ਹਸਪਤਾਲ ਉਡੀਕ ਰਿਹਾ ਹੈ ਡਾਕਟਰ ਨੂੰ ...! ਸਬ ਡਵੀਜਨ ਮੌੜ ਮੰਡੀ ਦਾ ਸਿਵਲ ਹਸਪਤਾਲ ਲੋਕਾਂ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।ਕਾਫੀ ਲੰਮੇ ਸਮੇ ਤੋ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਕਰਕੇ ਹੁਣ ਹਸਪਤਾਲ ਬਿਨ੍ਹਾਂ ਡਾਕਟਰ ਦੇ ਹੀ ਚੱਲ ਰਿਹਾ ਹੈ।ਹਸਪਤਾਲ ਦੇ ਹਰ ਪਾਸੇ ਲੱਗੇ ਗੰਦਗੀ ਦੇ ਢੇਰ ਵੀ ਹਸਪਤਾਲ ਵਿੱਚ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਹ 30 ਬਿਸਤਰਿਆਂ ਦਾ ਹਸਪਤਾਲ ਹੈ ਪਰ ਮਰੀਜਾਂ ਨੂੰ ਦਵਾਈਆਂ ਦੇਣ ਜਾਂ ਇਲਾਜ ਕਰਨ ਲਈ ਕੋਈ ਡਾਕਟਰ ਮੌਜੂਦ ਨਹੀ ਹੈ। ਫਾਰਮਾਸਿਸਟਾਂ ਦੇ ਸਹਾਰੇ ਚੱਲਦੇ ਹਸਪਤਾਲ ਵਿੱਚ ਐਕਸਰੇ ਮਸ਼ੀਨ ਨੂੰ ਚਲਾਉਣ ਲਈ ਵੀ ਕੋਈ ਮੌਜੂਦ ਨਹੀਂ ਹੈ। ਮੌੜ ਮੰਡੀ ਦੇ ਕਰੀਬ 40 ਪਿੰਡਾਂ ਨੂੰ ਪੈਂਦੇ ਮੌੜ ਮੰਡੀ ਦੇ ਇਸ ਹਸਪਤਾਲ ਵਿੱਚੋਂ ਦਵਾਈ ਲੈਣ ਆਉਣ ਸਮੇ ਡਾਕਟਰ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਦੂਰ ਦਰਾਡੇ ਹਸਪਤਾਲ ਜਾਂ ਫਿਰ ਨਿੱਜੀ ਹਸਪਤਾਲਾਂ ਵਿੱਚ ਇਲਾਜ ਲਈ ਜਾਣਾ ਪੈਂਦਾ ਹੈ।ਇੰਨ੍ਹਾ ਹੀ ਨਹੀਂ ਐਮਰਜੈਂਸੀ ਵਿੱਚ ਵੀ ਕੋਈ ਡਾਕਟਰ ਦਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਇਸ ਇਲਾਕੇ ਦੇ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਸਮੇ ਸਿਰ ਇਲਾਜ ਨਾ ਮਿਲਣ ਕਰਕੇ ਜਾ ਚੁੱਕੀਆਂ ਹਨ। ਨਵੰਬਰ 2017 ਤੋ ਹਸਪਤਾਲ ਵਿੱਚ ਕੋਈ ਵੀ ਡਾਕਟਰ ਦੀ ਨਿਯੁਕਤੀ ਨਹੀ ਕੀਤੀ ਗਈ। ਓਧਰ ਜਿਲਾ ਸਿਹਤ ਅਧਿਕਾਰੀ ਵੀ ਮੰਨਦੇ ਹਨ ਕਿ ਮੋੜ ਮੰਡੀ ਵਿੱਚ ਡਾਕਟਰ ਨਾ ਹੋਣ ਕਾਰਨ ਮੁਸ਼ਕਿਲ ਆਉਂਦੀ ਹੈ, ਪਰ ਉਹਨਾਂ ਵੱਲੋਂ ਡਾਕਟਰ ਤੈਨਾਤ ਕਰਨ ਲਈ ਸਰਕਾਰ ਨੂੰ ਸਮੇਂ ਸਮੇਂ ਤੇ ਲਿਖ ਕੇ ਭੇਜ ਗਿਆ ਸੀ, ਪਰ ਅਜੇ ਤੱਕ ਇਸ 'ਤੇ ਕਿਸੇ ਨੇ ਕੋਈ ਗੌਰ ਨਹੀਂ ਕੀਤਾ ਹੈ। maur mandi civil hospital: ਮੌੜ ਮੰਡੀ ਦਾ ਸਿਵਲ ਹਸਪਤਾਲ ਉਡੀਕ ਰਿਹਾ ਹੈ ਡਾਕਟਰ ਨੂੰ ...!—PTC News


Top News view more...

Latest News view more...