ਮੌੜ ਮੰਡੀ: ‘ਆਪ’ ਨੂੰ ਛੱਡ ਕਰਮਜੀਤ ਸਿੰਘ ਧਾਲੀਵਾਲ ਤੇ ਜਗਰੂਪ ਸਿੰਘ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਜਨਮੇਜਾ ਸਿੰਘ ਸੇਖੋਂ ਨੇ ਕੀਤਾ ਸੁਆਗਤ

sad
ਮੌੜ ਮੰਡੀ: 'ਆਪ' ਨੂੰ ਛੱਡ ਕਰਮਜੀਤ ਸਿੰਘ ਧਾਲੀਵਾਲ ਤੇ ਜਗਰੂਪ ਸਿੰਘ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਜਨਮੇਜਾ ਸਿੰਘ ਸੇਖੋਂ ਨੇ ਕੀਤਾ ਸੁਆਗਤ

ਮੌੜ ਮੰਡੀ: ‘ਆਪ’ ਨੂੰ ਛੱਡ ਕਰਮਜੀਤ ਸਿੰਘ ਧਾਲੀਵਾਲ ਤੇ ਜਗਰੂਪ ਸਿੰਘ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਜਨਮੇਜਾ ਸਿੰਘ ਸੇਖੋਂ ਨੇ ਕੀਤਾ ਸੁਆਗਤ,ਮੌੜ ਮੰਡੀ:ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਵਿੱਚੋਂ ਵੱਡਾ ਬਲ ਮਿਲ ਰਿਹਾ ਹੈ।ਜਿਸ ਦੌਰਾਨ ਸੂਬੇ ‘ਚ ਲਗਾਤਾਰ ਲੋਕ ਪਾਰਟੀ ਨਾਲ ਜੁੜ੍ਹ ਰਹੇ ਹਨ। ਇਸ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੌੜ ਮੰਡੀ ‘ਚ ਵੀ ਅਕਾਲੀ ਦਲ ਨੂੰ ਵੱਡਾ ਬਲ ਮਿਲਿਆ। ਦਰਅਸਲ, ਇਥੇ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ।

sad
ਮੌੜ ਮੰਡੀ: ‘ਆਪ’ ਨੂੰ ਛੱਡ ਕਰਮਜੀਤ ਸਿੰਘ ਧਾਲੀਵਾਲ ਤੇ ਜਗਰੂਪ ਸਿੰਘ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਜਨਮੇਜਾ ਸਿੰਘ ਸੇਖੋਂ ਨੇ ਕੀਤਾ ਸੁਆਗਤ

ਹੋਰ ਪੜ੍ਹੋ:ਜਲੰਧਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅੱਟਵਾਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਆਮ ਆਦਮੀ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਕਰਮਜੀਤ ਸਿੰਘ ਧਾਲੀਵਾਲ, ਮੌੜ ਮੰਡੀ ਦੇ ਬਲਾਕ ਪ੍ਰਧਾਨ ਜਗਰੂਪ ਸਿੰਘ ਅਤੇ ਪਿੰਡ ਘੁੰਮਣ ਕਲਾਂ ਤੋਂ ਸਰਪੰਚੀ ਦੀ ਚੋਣ ਲੜ੍ਹ ਚੁੱਕੇ ਦਰਸ਼ਨ ਸਿੰਘ ਅਤੇ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ ਮਾਨ ਅੱਜ ‘ਆਪ’ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ।

sad
ਮੌੜ ਮੰਡੀ: ‘ਆਪ’ ਨੂੰ ਛੱਡ ਕਰਮਜੀਤ ਸਿੰਘ ਧਾਲੀਵਾਲ ਤੇ ਜਗਰੂਪ ਸਿੰਘ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਜਨਮੇਜਾ ਸਿੰਘ ਸੇਖੋਂ ਨੇ ਕੀਤਾ ਸੁਆਗਤ

ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਸਿਰੋਪਾਓ ਪਾ ਕੇ ਪਾਰਟੀ ‘ਚ ਸ਼ਾਮਲ ਕੀਤਾ। ਮਿਲੀ ਜਾਣਕਾਰੀ ਮੁਤਾਬਕ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਰਹੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਇਹਨਾਂ ਸਾਰਿਆਂ ਨੂੰ ਅਪ੍ਰਤੀ ‘ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

ਹੋਰ ਪੜ੍ਹੋ:ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਹਵਾ, ਮੋਦੀ ਮੁੜ ਹੋਣਗੇ ਦੇਸ਼ ਦੇ ਪ੍ਰਧਾਨ ਮੰਤਰੀ : ਪ੍ਰਕਾਸ਼ ਸਿੰਘ ਬਾਦਲ

sad
ਮੌੜ ਮੰਡੀ: ‘ਆਪ’ ਨੂੰ ਛੱਡ ਕਰਮਜੀਤ ਸਿੰਘ ਧਾਲੀਵਾਲ ਤੇ ਜਗਰੂਪ ਸਿੰਘ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਜਨਮੇਜਾ ਸਿੰਘ ਸੇਖੋਂ ਨੇ ਕੀਤਾ ਸੁਆਗਤ

ਜ਼ਿਕਰਯੋਗ ਹੈ ਕਿ ਪੰਜਾਬ ‘ਚ 19 ਮਈ ਨੂੰ 13 ਸੀਟਾਂ ‘ਤੇ ਵੋਟਿੰਗ ਹੋਵੇਗੀ, ਜਿਨ੍ਹਾਂ ਲਈ ਅੱਜ ਸ਼ਾਮ 5 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ। 19 ਮਈ ਨੂੰ 13 ਸੀਟਾਂ ‘ਤੇ ਪੈਣ ਵਾਲੀਆਂ ਵੋਟਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News