Sat, Apr 20, 2024
Whatsapp

ਮੌੜ ਮੰਡੀ: ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ, ਪੁੱਤ ਨੇ ਸਕੇ ਸਬੰਧੀਆਂ 'ਤੇ ਲਗਾਏ ਇਲਜ਼ਾਮ

Written by  Jashan A -- January 25th 2019 04:28 PM
ਮੌੜ ਮੰਡੀ: ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ, ਪੁੱਤ ਨੇ ਸਕੇ ਸਬੰਧੀਆਂ 'ਤੇ ਲਗਾਏ ਇਲਜ਼ਾਮ

ਮੌੜ ਮੰਡੀ: ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ, ਪੁੱਤ ਨੇ ਸਕੇ ਸਬੰਧੀਆਂ 'ਤੇ ਲਗਾਏ ਇਲਜ਼ਾਮ

ਮੌੜ ਮੰਡੀ: ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ, ਪੁੱਤ ਨੇ ਸਕੇ ਸਬੰਧੀਆਂ 'ਤੇ ਲਗਾਏ ਇਲਜ਼ਾਮ,ਮੌੜ ਮੰਡੀ: ਪੰਜਾਬ ਅੰਦਰ ਕਿਸਾਨਾਂ ਦੀਆਂ ਖੁਦਕੁਸੀਆਂ ਰੁਕਣ ਦਾ ਨਾਮ ਨਹੀ ਲੈ ਰਹੀਆਂ, ਜਿਸ ਕਾਰਨ ਹੁਣ ਤੱਕ ਕਈ ਕਿਸਾਨ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਗਏ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਮੌੜ ਮੰਡੀ ਦੇ ਪਿੰਡ ਘੁੰਮਣ ਖੁਰਦ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। [caption id="attachment_245840" align="aligncenter" width="300"]maur mandi ਮੌੜ ਮੰਡੀ: ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ, ਪੁੱਤ ਨੇ ਸਕੇ ਸਬੰਧੀਆਂ 'ਤੇ ਲਗਾਏ ਇਲਜ਼ਾਮ[/caption] ਜਿਸ ਤੋਂ ਬਾਅਦ ਮ੍ਰਿਤਕ ਦੇ ਪੁੱਤਰ ਆਪਣੇ ਪਿਤਾ ਦੀ ਖ਼ੁਦਕੁਸ਼ੀ ਪਿੱਛੇ ਉਸ ਦੇ ਰਿਸਤੇਦਾਰ ਵੱਲੋਂ ਉਸ ਨੂੰ ਮਰਨ ਲਈ ਮਜਬੂਰ ਕਰਨਾ ਦੱਸਿਆਂ ਜਾ ਰਿਹਾ ਹੈ।ਉੇਥੇ ਹੀ ਮੌੜ ਮੰਡੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮ੍ਰਿਤਕ ਦੀ ਪਹਿਚਾਣ ਕਿਸਾਨ ਸਰਬਜੀਤ ਸਿੰਘ ਵਜੋਂ ਹੋਈ ਹੈ।ਸਰਬਜੀਤ ਸਿੰਘ ਦਾ ਨਾਮ ਵੀ ਪੰਜਾਬ ਦੇ ਖੁਦਕੁਸੀਆਂ ਕਰ ਚੁੱਕੇ ਸੈਕੜੇ ਕਿਸਾਨਾਂ ਦੀ ਲਿਸਟ ਵਿੱਚ ਸਾਮਿਲ ਹੋ ਗਿਆ ਹੈ। [caption id="attachment_245841" align="aligncenter" width="300"]maur mandi ਮੌੜ ਮੰਡੀ: ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ, ਪੁੱਤ ਨੇ ਸਕੇ ਸਬੰਧੀਆਂ 'ਤੇ ਲਗਾਏ ਇਲਜ਼ਾਮ[/caption] ਉਸ ਦੇ ਪੁੱਤਰ ਨੇ ਦੋਸ ਲਗਾਇਆਂ ਕਿ ਹੁਣ ਉਸ ਦੇ ਸਕੇ ਸਬੰਧੀ ਉਸ ਦੇ ਪਿਤਾ ਨੂੰ ਉਹਨਾਂ ਦੀ ਜਮੀਨ ਤੇ ਕਬਜਾ ਕਰਨ ਦੀਆਂ ਧਮਕੀਆਂ ਦਿੰਦੇ ਸਨ।ਜਿਸ ਨੂੰ ਲੈ ਕੇ ਉਸ ਪ੍ਰੇਸਾਨ ਰਹਿੰਦਾ ਸੀ।ਜਿਸ ਤੋਂ ਬਾਅਦ ਉਸ ਨੇ ਜਹਿਰੀਲੀ ਵਸਤੂ ਪੀ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। [caption id="attachment_245839" align="aligncenter" width="300"]maur mandi ਮੌੜ ਮੰਡੀ: ਕਿਸਾਨ ਨੇ ਜਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ, ਪੁੱਤ ਨੇ ਸਕੇ ਸਬੰਧੀਆਂ 'ਤੇ ਲਗਾਏ ਇਲਜ਼ਾਮ[/caption] ਉਧਰ ਦੂਜੇ ਪਾਸੇ ਮ੍ਰਿਤਕ ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਜਦੋ ਕਿ ਪੁਲਿਸ ਨੇ ੧੭੪ ਦੀ ਕਰਵਾਈ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਟਰ ਆਉਣ ਤੋ ਬਾਅਦ ਦੋਸੀਆਂ ਖਿਲਾਫ ਬਣਦੀ ਕਰਵਾਈ ਕੀਤੀ ਜਾਵੇਗੀ। -PTC News


Top News view more...

Latest News view more...