ਖੇਤਾਂ ‘ਚ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ, 1 ਜ਼ਖਮੀ

Maur Mandi

ਖੇਤਾਂ ‘ਚ ਕੰਮ ਕਰ ਰਹੇ ਮਜ਼ਦੂਰਾਂ ‘ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ, 1 ਜ਼ਖਮੀ,ਮੌੜ ਮੰਡੀ: ਸ਼ਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਕੋਟਲੀ ਕਲਾਂ ਵਿਖੇ ਬੀਤੇ ਰਾਤ ਹੋਈ ਬਾਰਿਸ਼ ਇੱਕ ਗਰੀਬ ਪਰਿਵਾਰਲਈ ਕਹਿਰ ਬਣ ਕੇ ਆਈ। ਦਰਅਸਲ, ਬਾਰਿਸ਼ ਦੌਰਾਨ 2 ਵਿਅਕਤੀਆਂ ‘ਤੇ ਖੇਤ ਵਿੱਚ ਕੰਮ ਕਰਦੇ ਸਮੇਂ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਦੀ ਮੋਤ ਹੋ ਗਈ ਦੂਜਾ ਗੰਭੀਰ ਜਖਮੀ ਹੋ ਗਿਆ।

Maur Mandiਮ੍ਰਿਤਕ ਆਪਣੇ ਪਿਛੇ ਆਪਣੇ ਬੁੱਢੇ ਮਾਤਾ ਪਿਤਾ,ਪਤਨੀ ਦੇ ਚਾਰ ਮਹੀਨੇ ਦਾ ਬੱਚਾ ਛੱਡ ਗਿਆ ਹੈ। ਮ੍ਰਿਤਕ ਦੀ ਪਹਿਚਾਣ ਬੂਟਾ ਸਿੰਘ ਵਜੋਂ ਹੋਈ ਜਦਕਿ ਜ਼ਖਮੀ ਦਾ ਨਾਮ ਭੋਲਾ ਸਿੰਘ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ: ਪਟਿਆਲਾ-ਸਰਹਿੰਦ ਰੋਡ ‘ਤੇ ਬੱਸ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਬੂਟਾ ਸਿੰਘ ਤੇ ਭੋਲਾ ਸਿੰਘ ਰਾਤ ਸਮੇਂ ਖੇਤ ‘ਚ ਪਾਣੀ ਲਗਾਉਣ ਲਈ ਗਏ ਸਨ ਤਾਂ ਖੇਤ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਬੂਟਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋ ਕਿ ਭੋਲਾ ਸਿੰਘ ਜਖਮੀ ਹੋ ਗਿਆ,ਜਖਮੀ ਹਾਲਤ ‘ਚ ਭੋਲਾ ਸਿੰਘ ਨੇ ਹਾਦਸੇ ਦੀ ਜਾਣਕਾਰੀ ਮ੍ਰਿਤਕ ਬੂਟਾ ਸਿੰਘ ਦੇ ਘਰ ਦਿੱਤੀ।ਬੂਟਾ ਸਿੰਘ ਦੀ ਅਚਾਨਕ ਮੌਤ ਕਾਰਨ ਪਰਿਵਾਰ ਅਤੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ।

Maur Mandiਉਧਰ ਦੂਜੇ ਪਾਸੇ ਜ਼ਖਮੀ ਭੋਲਾ ਸਿੰਘ ਨੂੰ ਮਾਨਸਾ ਦੇ ਸਿਵਲ ਹਸਪਤਾਲ ‘ਚ ਇਲਾਜ ਲਈ ਭਰਤੀ ਕਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

-PTC News