Thu, Apr 25, 2024
Whatsapp

ਮੌੜ ਮੰਡੀ ਦੇ ਪਿੰਡ ਰਾਮ ਨਗਰ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

Written by  Shanker Badra -- September 12th 2018 10:10 AM
ਮੌੜ ਮੰਡੀ ਦੇ ਪਿੰਡ ਰਾਮ ਨਗਰ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਮੌੜ ਮੰਡੀ ਦੇ ਪਿੰਡ ਰਾਮ ਨਗਰ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਮੌੜ ਮੰਡੀ ਦੇ ਪਿੰਡ ਰਾਮ ਨਗਰ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ:ਮੌੜ ਮੰਡੀ ਦੇ ਪਿੰਡ ਰਾਮ ਨਗਰ ਵਿੱਚ ਅੱਜ ਸਵੇਰੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 6 ਵਜੇ ਢਿੱਲੋਂ ਗਲੀ ਵਿੱਚ ਵਾਪਰੀ ਹੈ। ਦੱਸਿਆ ਜਾਂਦਾ ਹੈ ਕਿ ਮਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਰਾਮਨਗਰ ਦੇ ਘਰ ਬਾਹਰ ਨਾਲੀ ਵਿੱਚ ਗੁਟਕਾ ਸਾਹਿਬ ਦੇ ਪੱਤਰ ਮਿਲੇ ਹਨ। ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਜਾਂਦੀ ਹੈ ਤਾਂ ਉਸਨੇ ਦੇਖਿਆ ਕਿ ਗੁਟਕਾ ਸਾਹਿਬ ਦੇ ਪੱਤਰੇ ਖਿਲਰੇ ਪਏ ਹਨ।ਜਿਸ ਤੋਂ ਬਾਅਦ ਉਸਨੇ ਪੱਤਰੇ ਚੁੱਕ ਕੇ ਇਸ਼ਨਾਨ ਕਰਵਾਉਣ ਤੋਂ ਬਾਅਦ ਡੇਰਾ ਬਾਬਾ ਗੰਗਾ ਦਾਸ ਵਿੱਚ ਪਹੁੰਚਾ ਦਿੱਤੇ। ਮੌੜ ਮੰਡੀ ਦੀ ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ,ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...