Fri, Apr 26, 2024
Whatsapp

ਜੰਮੂ ਕਸ਼ਮੀਰ ਦੀ ਮਾਵਿਆ ਸੁਡਾਨ ਬਣੀ ਇੰਡੀਅਨ ਏਅਰਫੋਰਸ 'ਚ ਪਹਿਲੀ ਮਹਿਲਾ ਫਾਇਟਰ ਪਾਇਲਟ

Written by  Jagroop Kaur -- June 21st 2021 11:04 AM -- Updated: June 21st 2021 11:09 AM
ਜੰਮੂ ਕਸ਼ਮੀਰ ਦੀ ਮਾਵਿਆ ਸੁਡਾਨ ਬਣੀ ਇੰਡੀਅਨ ਏਅਰਫੋਰਸ 'ਚ ਪਹਿਲੀ ਮਹਿਲਾ ਫਾਇਟਰ ਪਾਇਲਟ

ਜੰਮੂ ਕਸ਼ਮੀਰ ਦੀ ਮਾਵਿਆ ਸੁਡਾਨ ਬਣੀ ਇੰਡੀਅਨ ਏਅਰਫੋਰਸ 'ਚ ਪਹਿਲੀ ਮਹਿਲਾ ਫਾਇਟਰ ਪਾਇਲਟ

ਮਹਿਲਾਵਾਂ ਹੁਣ ਕਿਸੇ ਤੋਂ ਘਟ ਨਹੀਂ ਹਨ ਅਤੇ ਹਰ ਪਾਸੇ ਨਾਮਣਾ ਖੱਟ ਰਹੀਆਂ ਹਨ ਜ਼ਮੀਨ ਤੋਂ ਅਸਮਾਨ ਤੱਕ ਆਪਣੇ ਆਪ ਨੂੰ ਸਾਬਿਤ ਕਰ ਰਹੀਆਂ ਹਨ Meet Mawya Sudan The First Woman Fighter Pilot In IAF From Jammu & KashmirRead more : ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਬੋਲੇ ਮੋਦੀ, ਗਲੋਬਲ ਮਹਾਮਾਰੀ ਦੋਰਾਨ ਯੋਗ ਬਣਿਆ... ਅਜਿਹੀ ਮਿਸਾਲ ਪੇਸ਼ ਕੀਤੀ ਹੈ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੀ ਰਹਿਣ ਵਾਲੀ ਮਾਵਿਆ ਸੁਡਾਨ ਇੰਡੀਅਨ ਏਅਰ ਫੋਰਸ 'ਚ ਮਹਿਲਾ ਫਾਇਟਰ ਪਾਇਲਟ ਬਣ ਗਈ ਹੈ। ਰਾਜੌਰੀ ਜ਼ਿਲ੍ਹੇ ਤੇ ਨੌਸ਼ਹਿਰਾ ਤਹਿਸੀਲ ਦੇ ਪਿੰਡ ਲੰਬੇਰੀ ਦੀ ਰਹਿਣ ਵਾਲੀ ਸੁਡਾਨ ਏਅਰ ਫੋਰਸ 'ਚ ਫਲਾਇੰਗ ਅਫ਼ਸਰ ਬਣੀ ਹੈ।

ਮਾਵਿਆ ਸੁਡਾਨ ਇੰਡੀਅਨ ਏਅਰਫੋਰਸ 'ਚ ਫਾਇਟਰ ਪਾਇਲਟ ਬਣਨ ਵਾਲੀ 12ਵੀਂ ਮਹਿਲਾ ਹੈ। ਮਾਵਿਆ ਦੇ ਪਿਤਾ ਵਿਨੋਦ ਸੁਡਾਨ ਨੇ ਧੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, 'ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਹੁਣ ਇਹ ਸਿਰਫ਼ ਸਾਡੀ ਨਹੀਂ ਦੇਸ਼ ਦੀ ਧੀ ਹੈ। ਸਾਨੂੰ ਸ਼ਨੀਵਾਰ ਤੋਂ ਲਗਾਤਾਰ ਵਧਾਈਆਂ ਦੇ ਮੈਸੇਜ ਆ ਰਹੇ ਹਨ।'Meet Mawya Sudan The First Woman Fighter Pilot In IAF From Jammu & KashmirRead More : ਕੇਂਦਰ ਸਰਕਾਰ ਘਰ ਬੈਠੇ ਦੇ ਰਹੀ 2 ਲੱਖ ਰੁਪਏ, ਬੱਸ 30... ਸੁਡਾਨ ਦੀ ਭੈਣ ਨੇ ਕਿਹਾ, 'ਉਹ ਬਚਪਨ ਤੋਂ ਹੀ ਏਅਰਫੋਰਸ 'ਚ ਜਾਣਾ ਚਾਹੁੰਦੀ ਸੀ ਤੇ ਫਾਇਟਰ ਪਾਇਲਟ ਬਣਨਾ ਚਾਹੁੰਦੀ ਸੀ। ਮੈਨੂੰ ਆਪਣੀ ਛੋਟੀ ਭੈਣ 'ਤੇ ਮਾਣ ਹੈ। ਇਹ ਉਸ ਦਾ ਬਚਪਨ ਦਾ ਸੁਫ਼ਨਾ ਸੀ। ਉਨ੍ਹਾਂ ਕਿਹਾ ਕਿ ਇਹ ਹਰ ਕਿਸੇ ਨੂੰ ਮੌਟੀਵੇਟ ਕਰਨ ਵਾਲੀ ਕਹਾਣੀ ਹੈ

Top News view more...

Latest News view more...