ਮਾਨਸੂਨ ਅਲਰਟ , ਇਹਨਾਂ ਥਾਵਾਂ 'ਤੇ ਭਾਰੀ ਮੀਂਹ ਦੇ ਸੰਕੇਤ ,15 ਜੂਨ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ
ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸ਼ਨੀਵਾਰ ਰਾਤ ਤੋਂ ਹੀ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਐਤਵਾਰ ਸਵੇਰੇ ਵੀ ਦਰਮਿਆਨੀ ਬਾਰਸ਼ ਹੋ ਰਹੀ ਹੈ ਜਿਸ ਨਾਲ ਤਾਪਮਾਨ 'ਚ ਗਿਰਾਵਟ ਹੋਣ ਨਾਲ ਗਰਮੀ ਤੋਂ ਨਿਜ਼ਾਤ ਮਿਲੀ ਹੈ। ਓਧਰ ਆਈਐਮਡੀ ਨੇ ਵੀ ਸੰਕੇਤ ਦਿੰਦਿਆਂ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਕਿਸੇ ਵੀ ਹਿੱਸੇ 'ਚ ਲੋਅ ਵਗਣ ਦੀ ਸੰਭਾਵਨਾ ਨਹੀਂ ਹੈ।Read More : ਨਜਾਇਜ਼ ਸਬੰਧਾਂ ਦੇ ਦੋਸ਼ਾਂ ਤੋਂ ਪ੍ਰੇਸ਼ਾਨ ਗ੍ਰੰਥੀ ਤੇ ਮਹਿਲਾ ਨੇ ਚੁੱਕਿਆ... ਮੌਸਮ ਵਿਭਾਗ ਨੇ ਦੱਸਿਆ ਦੇਸ਼ ਦੇ ਕਈ ਹਿੱਸਿਆਂ 'ਚ ਚੰਗੀ ਬਾਰਸ਼ ਹੋ ਰਹੀ ਹੈ। ਦੱਖਣ ਪੱਛਮੀ ਮਾਨਸੂਨ ਉੱਤਰ ਪੱਛਮੀ ਬੰਗਾਲ ਦੀ ਖਾੜੀ ਦੇ ਬਾਕੀ ਹਿੱਸਿਆਂ ਵੱਲ ਵੀ ਅੱਗੇ ਵਧ ਗਿਆ ਹੈ। ਇਹ ਓੜੀਸਾ ਦੇ ਕੁਝ ਹੋਰ ਹਿੱਸਿਆਂ, ਪੱਛਮੀ ਬੰਗਾਲ ਦੇ ਜ਼ਿਆਦਾਤਰ ਹਿੱਸਿਆਂ ਤੇ ਝਾਰਖੰਡ ਤੇ ਬਿਹਾਰ ਦੇ ਕੁਝ ਹਿੱਸਿਆਂ 'ਚ ਪਹੁੰਚ ਚੁੱਕਾ ਹੈ।
ਉੱਤਰ ਪ੍ਰਦੇਸ਼ 'ਚ ਮਾਨਸੂਨ ਦੀ ਆਮਦ ਦਾਇੰਤਜ਼ਾਰ ਖ਼ਤਮ ਹੋ ਗਿਆ ਹੈ। ਮੌਸਮ ਵਿਭਾਗ ਨੇ ਐਲਾਨ ਕਰ ਦਿੱਤਾ ਹੈ ਕਿ ਯੂਪੀ ਦੀ ਸਰਹੱਦ 'ਚ ਐਤਵਾਰ ਕਿਸੇ ਵੀ ਸਮੇਂ ਮਾਨਸੂਨ ਦਾਖਲ ਹੋ ਜਾਵੇਗਾ। ਸੂਬੇ ਦੇ ਉਹ ਜ਼ਿਲ੍ਹੇ ਜਿੰਨ੍ਹਾਂ ਦੀ ਹੱਦ ਬਿਹਾਰ ਨਾਲ ਲੱਗਦੀ ਹੈ ਉਹ ਬਾਰਸ਼ ਨਾਲ ਤਰ-ਬਤਰ ਹੋ ਜਾਣਗੇ। READ mORE : ਸੀਮੈਂਟ ਕਾਰੋਬਾਰ ‘ਚ ਹੋਈ ਅਡਾਨੀ ਦੀ ਐਂਟਰੀ,ਇਹਨਾਂ ਦਿੱਗਜਾਂ ਨੂੰ ਟੱਕਰ ਦੇਣ...Passing #Rain and #thunderstorm may occur over parts of #Delhi and NCR in next one or two hours. #Rain clouds are at present over #Bhiwani and #Rohtak. moving to Delhi. #DelhiRains @SkymetWeather @JATINSKYMET pic.twitter.com/ytj4xFajG5 — Mahesh Palawat (@Mpalawat) June 13, 2021