ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਮੈਡੀਕਲ ਟੀਮ ਨੇ ਲਗਾਇਆ ਮੈਡੀਕਲ ਕੈਂਪ

Medical check-up camp setup at Singhu Border farmers protesting
ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਮੈਡੀਕਲ ਟੀਮ ਨੇ ਲਗਾਇਆ ਮੈਡੀਕਲ ਕੈਂਪ  

ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਮੈਡੀਕਲ ਟੀਮ ਨੇ ਲਗਾਇਆ ਮੈਡੀਕਲ ਕੈਂਪ:ਨਵੀਂ ਦਿੱਲੀ : ਦਿੱਲੀ ‘ਚ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਅੰਦੋਲਨ ਲਗਾਤਾਰ 5ਵੇਂ ਦਿਨ ਵੀ ਜਾਰੀ ਹੈ। ਵੱਡੀ ਗਿਣਤੀ ਵਿਚ ਕਿਸਾਨ ਟਿਕਰੀ ਅਤੇ ਸਿੰਘੂ ਬਾਰਡਰਾਂ ‘ਤੇ ਡਟੇ ਹੋਏ ਹਨ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਇਕ ਮੈਡੀਕਲ ਕੈਂਪ ਦੀ ਵਿਵਸਥਾ ਕੀਤੀ ਗਈ ਹੈ।

Medical check-up camp setup at Singhu Border farmers protesting
ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਮੈਡੀਕਲ ਟੀਮ ਨੇ ਲਗਾਇਆ ਮੈਡੀਕਲ ਕੈਂਪ

ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਇਕੱਠੇ ਹੋਏਪ੍ਰਦਰਸ਼ਨਕਾਰੀਆਂ ਨੂੰ ਵਾਲੰਟੀਅਰ ਡਾਕਟਰ ਮੈਡੀਕਲ ਸਹੂਲਤਾਂ ਦੇ ਰਹੇ ਹਨ। ਉੱਥੇ ਹੀ ਮੈਡੀਕਲ ਟੀਮ ਵੀ ਸਿੰਘੂ ਬਾਰਡਰ ‘ਤੇ ਤੈਨਾਤ ਹੈ ਤੇ ਇੱਥੇ ਮੈਡੀਕਲ ਕੈਂਪ ਲਗਾਇਆ ਗਿਆ ਹੈ। ਇੱਥੇ ਪ੍ਰਦਰਸ਼ਨਕਾਰੀਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੈਡੀਕਲ ਟੀਮ ‘ਚ ਸ਼ਾਮਲ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਕੋਵਿਡ-19 ਟੈਸਟ ਕਰਵਾਉਣਾ ਚਾਹੁੰਦੇ ਹਾਂ।

Medical check-up camp setup at Singhu Border farmers protesting
ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਮੈਡੀਕਲ ਟੀਮ ਨੇ ਲਗਾਇਆ ਮੈਡੀਕਲ ਕੈਂਪ

ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਕੋਰੋਨਾ ਟੈਸਟ ਕਰਾਂਗੇ ਤਾਂ ਕਿ ਪਤਾ ਲੱਗ ਸਕੇ ਕਿ ਇੱਥੇ ਕੋਈ ਕੋਰੋਨਾ ਮਰੀਜ਼ ਤਾਂ ਨਹੀਂ। ਜੇਕਰ ਅਜਿਹਾ ਹੁੰਦਾ ਹੈ ਤਾਂ ਵੱਡੀ ਚਿੰਤਾ ਦੀ ਗੱਲ ਹੈ, ਕਿਉਂਕਿ ਕੋਰੋਨਾ ਫੈਲਣ ਦੀ ਸੰਭਾਵਨਾ ਹੈ। ਇਹ ਬੀਮਾਰੀ ਹੋਰ ਲੋਕਾਂ ‘ਚ ਫੈਲ ਸਕਦੀ ਹੈ, ਜੋ ਕਿ ਕਾਫੀ ਘਾਤਕ ਸਾਬਤ ਹੋਵੇਗੀ। ਹੁਣ ਦੇਖਣਾ ਹੋਵੇਗਾ ਕੀ ਕਿਸਾਨ ਕੋਰੋਨਾ ਟੈਸਟ ਕਰਵਾਉਣਗੇ ਜਾਂ ਨਹੀਂ।

Medical check-up camp setup at Singhu Border farmers protesting
ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਮੈਡੀਕਲ ਟੀਮ ਨੇ ਲਗਾਇਆ ਮੈਡੀਕਲ ਕੈਂਪ

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਰੰਟੀ ਨਹੀਂ ਦਿੰਦੀ, ਉਦੋਂ ਤੱਕ ਅਸੀਂ ਅਸੀਂ ਸੜਕਾਂ ‘ਤੇ ਹੀ ਡਟੇ ਰਹਾਂਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਸਿੰਘੂ ਨਾਲ ਲੱਗਦੇ ਟਿਕਰੀ ਤੇ ਦਿੱਲੀ-ਯੂਪੀ ਬਾਰਡਰ ‘ਤੇ ਵੀ ਕਿਸਾਨਾਂ ਨੇ ਮੋਰਚਾ ਸੰਭਾਲ ਲਿਆ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਦੱਸਿਆ ਕਿ ਸਿੰਘੂ ਤੇ ਟਿਕਰੀ ਬਾਰਡਰ ‘ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤੀ ਗਈ ਹੈ।
-PTCNews