Thu, Apr 25, 2024
Whatsapp

ਭੇਤਭਰੇ ਹਲਾਤਾਂ 'ਚ ਮੈਡੀਕਲ ਸਟੋਰ ਮਾਲਿਕ ਦਾ ਹੋਇਆ ਕਤਲ

Written by  Jagroop Kaur -- March 10th 2021 02:38 PM -- Updated: March 10th 2021 02:40 PM
ਭੇਤਭਰੇ ਹਲਾਤਾਂ 'ਚ ਮੈਡੀਕਲ ਸਟੋਰ ਮਾਲਿਕ ਦਾ ਹੋਇਆ ਕਤਲ

ਭੇਤਭਰੇ ਹਲਾਤਾਂ 'ਚ ਮੈਡੀਕਲ ਸਟੋਰ ਮਾਲਿਕ ਦਾ ਹੋਇਆ ਕਤਲ

ਅੱਜ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਪੈਂਦੇ ਪਿੰਡ ਅੱਤੋਵਾਲ ਵਿਖੇ ਸਨਸਨੀ ਭਰਪੂਰ ਹੋ ਗਿਆ ਜਦ ਜ਼ਿਲ੍ਹਾ ਹੁਸ਼ਿਆਰਪੁਰ ’ਚ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ । ਮਿਲੀ ਜਾਣਕਾਰੀ ਮੁਤਾਬਕ ਪਿੰਡ ਅੱਤੋਵਾਲ ਵਿਖੇ ਮਹੇ ਮੈਡੀਕਲ ਸਟੋਰ ਦੇ ਮਾਲਕ ਦਾ ਸ਼ੱਕੀ ਹਾਲਾਤ ’ਚ ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤਿਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੀ ਸੂਚਨਾ ਮਿਲਦੇ ਦੀ ਮੌਕੇ ’ਤੇ ਸਬੰਧਤ ਥਾਣੇ ਦੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। Read More : ਹਰਿਆਣਾ ਦੀ ਖੱਟਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼, ਪ੍ਰਸਤਾਵ ‘ਤੇ ਚਰਚਾ ਜਾਰੀ ਉਨ੍ਹਾਂ ਵੇਖਿਆ ਕਿ ਉਕਤ ਵਿਅਕਤੀ ਦੀ ਖ਼ੂਨ ਨਾਲ ਲਥਪਥ ਮੈਡੀਕਲ ਸਟੋਰ ’ਚ ਪਈ ਹੋਈ ਸੀ। ਉਕਤ ਵਿਅਕਤੀ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਤਿੱਖੇ ਵਾਰ ਕੀਤੇ ਗਏ ਹਨ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। [caption id="" align="aligncenter" width="623"]murder of medical store owner murder of medical store owner[/caption] ਦੱਸਣਯੋਗ ਹੈ ਕਿ ਮ੍ਰਿਤਕ ਤਰਸੇਮ ਸਿੰਘ ਮਹੇ ਦੀ ਉਮਰ 60 ਸਾਲ ਸੀ ਅਤੇ ਉਹ ਮੁਹੱਲਾ ਰਵਿਦਾਸ ਨਗਰ ਹੁਸ਼ਿਆਰਪੁਰ ਪਿਛਲੇ ਕਰੀਬ 30 ਸਾਲਾਂ ਤੋਂ ਅੱਤੋਵਾਲ 'ਚ ਮੈਡੀਕਲ ਸਟੋਰ ਚਲਾ ਰਿਹਾ ਸੀ। ਅੱਜ ਸਵੇਰੇ ਉਹ ਘਰੋਂ ਆਪਣੇ ਮੈਡੀਕਲ ਸਟੋਰ 'ਤੇ ਗਿਆ, ਜਿੱਥੇ ਉਸ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਤੋਂ ਇੱਕ ਚਾਕੂ ਵੀ ਬਰਾਮਦ ਕੀਤਾ। ਇਸ ਦੇ ਨਾਲ ਹੀ ਇਸ ਕਤਲ ਨੂੰ ਸੁਲਝਾਉਣ ਲਈ ਹੁਣ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕੇ ਇਸ ਕਾਂਡ ਦੇ ਪਿੱਛੇ ਕੌਣ ਲੋਕ ਹਨ।


Top News view more...

Latest News view more...