Advertisment

ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਦੀ ਸੰਦੀਪ ਸੰਧੂ ਨਾਲ ਹੋਈ ਮੀਟਿੰਗ

author-image
Riya Bawa
New Update
ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਦੀ ਸੰਦੀਪ ਸੰਧੂ ਨਾਲ ਹੋਈ ਮੀਟਿੰਗ
Advertisment
publive-image
Advertisment
ਚੰਡੀਗੜ੍ਹ: ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਲਈ 31 ਦਸੰਬਰ ਤੋਂ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਪੱਕਾ ਮੋਰਚਾ ਲਗਾਈ ਬੈਠੇ ਅਤੇ 21 ਅਗਸਤ ਤੋਂ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਪਾਣੀ ਵਾਲੀ ਟੈਂਕੀ ਉੱਤੇ ਬੈਠੇ ਮੁਨੀਸ਼ ਕੁਮਾਰ ਫਾਜਲਿਕਾ ਰਾਹੀਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਵੱਲੋਂ ਬੀਤੀ 12 ਸਤੰਬਰ ਨੂੰ ਪਟਿਆਲਾ ਤੋ ਸੰਗਰੂਰ ਰੋਡ ਉੱਤੇ ਕਰੀਬ 6 ਘੰਟੇ ਜਾਮ ਲਗਾਉਣ ਮਗਰੋਂ ਮੁੱਖ ਮੰਤਰੀ ਪੰਜਾਬ ਦੇ ਸਕੱਤਰ ਸੰਦੀਪ ਸੰਧੂ ਸਮੇਤ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਸੀ ਜਿਹੜੀ ਕਿ ਸਿਵਲ ਸਕੱਤਰੇਤ ਵਿਖੇ ਸੰਦੀਪ ਸੰਧੂ ਨੇ ਕੀਤੀ। publive-image ਬੇਰੁਜ਼ਗਾਰ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸੰਧੂ ਭਾਵੇਂ ਸਾਰੀ ਗੱਲ ਧਿਆਨ ਨਾਲ ਸੁਣੀ ਪਰ ਮੰਤਰੀ ਅਤੇ ਸਿੱਖਿਆ ਸਕੱਤਰ ਦੀ ਗੈਰ ਹਾਜ਼ਰੀ ਕਾਰਨ ਢੁੱਕਵਾਂ ਹੱਲ ਨਹੀਂ ਹੋਇਆ। ਇਸ ਸਬੰਧੀ ਸੰਧੂ ਨੇ ਮੁੜ ਜਲਦੀ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ। publive-image ਬੇਰੁਜ਼ਗਾਰ ਆਗੂਆਂ ਅਮਨ ਸੇਖਾ,ਸੰਦੀਪ ਗਿੱਲ,ਬਲਰਾਜ ਮੌੜ ਅਤੇ ਸਰਵਰਿੰਦਰ ਮੱਤਾ ਨੇ ਕਿਹਾ ਕਿ ਪਟਿਆਲਾ ਪ੍ਰਸ਼ਾਸ਼ਨ ਨੇ ਬੇਰੁਜ਼ਗਾਰਾਂ ਨੂੰ ਪੈਨਲ ਮੀਟਿੰਗ ਦੇਣ ਦਾ ਛਲਾਵਾ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਮੁੜ ਮੀਟਿੰਗ ਕਰਕੇ ਮਸਲਾ ਹੱਲ ਨਾ ਕੀਤਾ ਤਾਂ 23 ਸਤੰਬਰ ਨੂੰ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਖੰਨਾ,ਹਰਮੇਸ਼ ਸਿੰਘ,ਅਵਤਾਰ ਸਿੰਘ ਅਤੇ ਜਗਜੀਵਨ ਸਿੰਘ ਆਦਿ ਹਾਜ਼ਰ ਸਨ। publive-imagepublive-image -PTC News-
punjab-government meeting sandeep-sandhu unemployed-b-ed-teacher
Advertisment

Stay updated with the latest news headlines.

Follow us:
Advertisment