ਰਾਜਪਾਲ ਨੂੰ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦ ਫੌਜੀਆ ਦੇ ਬੱਚੀਆਂ ਲਈ ਨੌਕਰੀਆ ਵਾਸਤੇ ਦੇਵਾਂਗੇ ਮੈਮੋਰੰਡਮ: ਇੰਜ. ਸਿੱਧੂ

By Baljit Singh - June 26, 2021 7:06 pm

ਬਰਨਾਲਾ: ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਵਿਚ ਜ਼ਿਲਾ ਪ੍ਰਧਾਨ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਤੇ ਲੈਫ , ਭੋਲਾ ਸਿੰਘ ਸਿੱਧੂ ਅਤੇ ਕੈਪਟਨ ਵਿਕਰਮ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਗੁਰੂਦਵਾਰਾ ਬਾਬਾ ਗਾਂਧਾ ਸਿੰਘ ਵਿਖੇ ਹੋਈ ਸੂਬਾ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ।

ਪੜੋ ਹੋਰ ਖਬਰਾਂ: ਹੁਸ਼ਿਆਰਪੁਰ 'ਚ ਬਿਸਤ ਦੋਆਬ ਨਹਿਰ 'ਚ ਰੁੜੇ 2 ਨੌਜਵਾਨ

ਇਸ ਮੀਟਿੰਗ ਨੂੰ ਸੰਬੋਧਨ ਕਰਦੀਆਂ ਇੰਜ ਸਿੱਧੂ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦੇ ਇਸ ਸੰਗਠਨ ਨੂੰ ਬਹੁਤ ਮਜ਼ਬੂਤ ਕੀਤਾ ਜਾਵੇਗਾ ਅਤੇ ਸਾਡਾ ਮੁੱਖ ਉਦੇਸ਼ ਸਾਬਕਾ ਫੌਜੀਆ ਦੀ ਵੈਲਫੇਅਰ ਅਤੇ ਓਹਨਾ ਦੀ ਹੋ ਰਹੀ ਲੁੱਟ-ਘਸੁੱਟ ਨੂੰ ਰੋਕਣਾ ਹੈ। ਮੀਟਿੰਗ ਵਿਚ ਸ਼ਹਿਰ ਬਰਨਾਲਾ ਨਾਲ ਸੰਬਧਿਤ ਦੇਸ਼ ਲਈ ਸ਼ਹੀਦ ਹੋਏ ਫੌਜੀ ਵੀਰਾਂ ਦੇ ਪਰਿਵਾਰਾਂ ਨੇ ਬੱਚਿਆਂ ਸਮੇਤ ਸ਼ਿਰਕਤ ਕੀਤੀ ਇੰਜ. ਸਿੱਧੂ ਨੇ ਕੈਪਟਨ ਸਰਕਾਰ ਨੂੰ ਯਾਦ ਕਰਾਇਆ ਕਿ ਸਮੁੱਚੇ ਸੂਬੇ ਵਿਚ ਕਈ ਸੈਂਕੜੇ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦ ਹੋਏ ਫੌਜੀਆ ਦੇ ਬੱਚੇ ਡਿਗਰੀਆਂ ਹੱਥ ਵਿੱਚ ਫ਼ੜਕੇ ਸੜਕਾਂ ਉੱਤੇ ਰੁੱਲ ਰਹੇ ਹਨ ਤੇ ਓਧਰ ਮੌਜੂਦਾ ਸਰਕਾਰ ਵਿਸ਼ੇਸ਼ ਕੈਬਨਿਟ ਮੀਟਿੰਗ ਸੱਦ ਕੇ ਮੰਤਰੀਆਂ ਦੇ ਬੇਟਿਆ ਨੂੰ ਨੌਕਰੀਆ ਪ੍ਰਦਾਨ ਕਰ ਰਹੀ ਹੈ। ਅਸੀਂ ਸਮੂਹ ਸਾਬਕਾ ਸੈਨਿਕ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਸਰਕਾਰ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ ਰਾਹੀਂ ਸ਼ਹੀਦ ਪਰਿਵਾਰਾਂ ਦਾ ਸਰਵੇ ਕਰਵਾਏ ਅਤੇ ਜਿੰਨਾ ਸ਼ਹੀਦਾਂ ਦੇ ਬੱਚਿਆਂ ਨੂੰ ਅਜੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ ਉਨ੍ਹਾਂ ਨੂੰ ਤੁਰੰਤ ਨੌਕਰੀਆ ਮੁਹਾਈਆ ਕਰਵਾਈਆਂ ਜਾਣ ਇਸ ਸੰਬੰਧ ਵਿਚ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਦੇ ਰਾਜਪਾਲ ਨੂੰ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋ ਮੰਗ ਪੱਤਰ ਦਿੱਤਾ ਜਾਵੇਗਾ।

ਪੜੋ ਹੋਰ ਖਬਰਾਂ: 24 ਸਾਲਾ ਨੌਜਵਾਨ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼

ਇਸ ਤੋਂ ਬਾਅਦ ਵਿਚ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਵੱਲੋ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਜਸਬੀਰ ਸਿੰਘ ਗੱਖੀ ਦਾ ਅਤੇ ਸਾਬਕਾ ਸੈਨਿਕ ਵਿੰਗ ਦੀ ਬਰਨਾਲਾ ਜ਼ਿਲੇ ਦੀ ਸਮੂਹ ਜਥੇਬੰਦੀ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸ਼ਹੀਦ ਬਿੱਕਰ ਸਿੰਘ, ਸ਼ਹੀਦ ਜਗਸੀਰ ਸਿੰਘ, ਸ਼ਹੀਦ ਬਖਤੌਰ ਸਿੰਘ, ਸ਼ਹੀਦ ਧਰਮਵੀਰ ਸਿੰਘ ਦੇ ਪਰਿਵਾਰ ਅਤੇ ਬੱਚੇ ਕੈਪਟਨ ਗੁਰਦੇਵ ਸਿੰਘ, ਸੁਬੇਦਾਰ ਜਗਸੀਰ ਸਿੰਘ ਭੈਣੀ, ਸੂਬੇਦਾਰ ਗੁਰਤੇਜ ਸਿੰਘ, ਸੂਬੇਦਾਰ ਗੁਰਮੇਲ ਸਿੰਘ ਝਲੂਰ, ਸੂਬੇਦਾਰ ਦਰਸ਼ਨ, ਹੌਲਦਾਰ ਦੀਵਾਨ ਸਿੰਘ, ਜਗਮੇਲ ਸਿੰਘ, ਜਾਗੀਰ ਸਿੰਘ, ਆਤਮਾ ਸਿੰਘ ਮਹਿਲ ਕਲਾਂ, ਕੁਲਦੀਪ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ, ਰੂਪ ਸਿੰਘ ਮਹਿਤਾ, ਨਾਇਬ ਸਿੰਘ ਭੋਤਨਾ, ਬਸੰਤ ਸਿੰਘ ਉਗੋ, ਬਲਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

ਪੜੋ ਹੋਰ ਖਬਰਾਂ: ਕਿਸਾਨਾਂ ਦੇ ਹੱਕ 'ਚ ਨਿੱਤਰੇ ਗੋਲਡਨ ਹੱਟ ਦੇ ਮਾਲਕ ਰਾਮ ਸਿੰਘ ਰਾਣਾ ਨੂੰ ਮਿਲਣ ਪਹੁੰਚੇ ਸੁਖਬੀਰ ਸਿੰਘ ਬਾਦਲ

-PTC News

adv-img
adv-img