Fri, Apr 26, 2024
Whatsapp

WhatsApp 'ਤੇ ਵਾਇਰਲ ਹੋ ਰਿਹੈ ਇਹ ਮੈਸੇਜ, ਰਹੋ ਸਾਵਧਾਨ

Written by  Baljit Singh -- June 10th 2021 05:26 PM
WhatsApp 'ਤੇ ਵਾਇਰਲ ਹੋ ਰਿਹੈ ਇਹ ਮੈਸੇਜ, ਰਹੋ ਸਾਵਧਾਨ

WhatsApp 'ਤੇ ਵਾਇਰਲ ਹੋ ਰਿਹੈ ਇਹ ਮੈਸੇਜ, ਰਹੋ ਸਾਵਧਾਨ

ਨਵੀਂ ਦਿੱਲੀ: WhatsApp ਉੱਤੇ ਇਨ੍ਹੀਂ ਦਿਨੀਂ ਇੱਕ ਮੈਸੇਜ ਫਾਰਵਰਡ ਹੋ ਰਿਹਾ ਹੈ, ਜਿਸ ਵਿਚ Tata Safari ਐੱਸਯੂਵੀ ਕਾਰ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਇੱਕ ਸੈਲੀਬ੍ਰੇਸ਼ਨ ਆਫਰ ਹੈ, ਜਿਸਦੇ ਤਹਿਤ Tata Motors ਬ੍ਰਾਂਡ ਦੀਆਂ 3 ਕਰੋੜ ਕਾਰਾਂ ਦੀ ਵਿਕਰੀ ਉੱਤੇ ਕੰਪਨੀ ਗਾਹਕਾਂ ਨੂੰ Tata Safari ਕਾਰ ਜਿੱਤਣ ਦਾ ਮੌਕਾ ਉਪਲੱਬਧ ਕਰਾ ਰਹੀ ਹੈ। ਇਸ ਮੈਸੇਜ ਨਾਲ ਕੰਪਨੀ ਵੱਲੋਂ ਇੱਕ ਵਧਾਈ ਮੈਸੇਜ ਵੀ ਭੇਜਿਆ ਜਾ ਰਿਹਾ ਹੈ। ਆਓ ਜੀ ਜਾਣਦੇ ਹਨ ਕਿ ਆਖਿਰ WhatsApp ਉੱਤੇ ਵਾਇਰਲ ਇਸ ਤਰ੍ਹਾਂ ਦੇ ਮੈਸੇਜ ਦੀ ਸੱਚਾਈ ਕੀ ਹੈ। ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼ ਚੀਨੀ ਹੈਕਰਸ ਰਨ ਕਰ ਰਹੇ ਵੈੱਬਸਾਈਟ ਇੰਡੀਅਨ ਸਾਇਬਰ-ਸਕਿਓਰਿਟੀ ਰਿਸਰਚਰ ਮੁਤਾਬਕ ਮੁਫਤ Tata Safari ਕਾਰ ਦੇਣ ਦਾ ਸੈਲੀਬ੍ਰੇਸ਼ਨ ਆਫਰ ਇੱਕ ਤਰ੍ਹਾਂ ਦਾ ਆਨਲਾਇਨ ਫਰਾਡ ਹੈ, ਜਿਸ ਨੂੰ ਚੀਨ ਬੇਸਡ ਹੈਕਰਸ ਵਲੋਂ ਰਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਸੈਲੀਬ੍ਰੇਸ਼ਨ ਆਫਰ ਵਿਚ ਹਿੱਸਾ ਲੈਣ ਲਈ ਯੂਜ਼ਰਸ ਨੂੰ ਬੱਸ ਦਿੱਤੀ ਗਈ ਲਿੰਕ ਉੱਤੇ ਕਲਿੱਕ ਕਰਨਾ ਹੁੰਦਾ ਹੈ। ਪਰ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਮੈਸੇਜ ਤੁਹਾਡੇ ਡਾਟਾ ਚੋਰੀ ਲਈ ਜ਼ਿੰਮੇਦਾਰ ਸਾਬਤ ਹੋ ਸਕਦੇ ਹਨ। ਇਸ ਵਿਚ ਤੁਹਾਡੀ ਬ੍ਰਾਊਜਿੰਗ ਹਿਸਟਰੀ, ਸਿਸਟਮ ਇੰਫਾਰਮੇਂਸ਼ਨ ਦੇ ਨਾਲ ਯੂਜ਼ਰ ਦੇ cookie ਡਾਟਾ ਨੂੰ ਚੋਰੀ ਕੀਤਾ ਜਾ ਸਕਦਾ ਹੈ। ਇਸ ਕੈਂਪੇਨ ਆਫਰ ਨੂੰ ਟਾਟਾ ਮੋਟਰਸ ਦੀ ਆਫਈਸ਼ਿਅਲ ਵੈੱਬਸਾਈਟ ਦੀ ਜਗ੍ਹਾ ਥਰਡ ਪਾਰਟੀ ਵੱਲੋਂ ਹੋਸਟ ਕੀਤਾ ਜਾ ਰਿਹਾ ਹੈ, ਜੋ ਇਸਨੂੰ ਜ਼ਿਆਦਾ ਸ਼ੱਕੀ ਬਣਾ ਰਿਹਾ ਹੈ। ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ ਡਿਵਾਇਸ ਨੂੰ ਪਹੁੰਚ ਸਕਦਾ ਹੈ ਨੁਕਸਾਨ ਜੇਕਰ ਕੋਈ ਯੂਜ਼ਰ ਇਸ ਤਰ੍ਹਾਂ ਦੇ ਲਿੰਕ ਨੂੰ ਆਪਣੇ ਸਮਾਰਟਫੋਨ ਵਿਚ ਓਪਨ ਕਰਦਾ ਹੈ, ਜਿਸ ਵਿਚ WhatsApp ਇੰਸਟਾਲ ਹੈ, ਤਾਂ ਇਹ ਤੁਹਾਡੇ ਡਿਵਾਇਸ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤਰ੍ਹਾਂ ਦੇ ਲਿੰਕ ਵਿਚ ਟਾਟਾ ਮੋਟਰਸ ਦੀ ਫੇਕ ਵੈੱਬਸਾਈਟ ਦਾ ਇਸਤੇਮਾਲ ਕੀਤਾ ਗਿਆ ਹੈ। ਪੇਜ ਦੇ ਹੇਠਲੇ ਹਿੱਸੇ ਵਿਚ ਫੇਸਬੁੱਕ ਕੁਮੇਂਟ ਦਾ ਸੇਕਸ਼ਨ ਦਿੱਤਾ ਗਿਆ ਹੈ, ਜਿੱਥੇ ਕਈ ਸਾਰੇ ਮੈਸੇਜ ਮੌਜੂਦ ਹਨ, ਜਿੱਥੇ ਯੂਜ਼ਰਸ ਵੱਲੋਂ Tata Safari ਕਾਰ ਜਿੱਤਣ ਦੀ ਗੱਲ ਕਹੀ ਗਈ ਹੈ। ਪੜੋ ਹੋਰ ਖਬਰਾਂ: ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ? -PTC News


Top News view more...

Latest News view more...