Advertisment

ਮੈਕਸੀਕੋ ਸਰਕਾਰ ਨੇ 311 ਭਾਰਤੀ ਨਾਗਰਿਕ ਕੀਤੇ ਡੀਪੋਰਟ ,ਏਜੰਟ ਨੇ ਛੱਡ ਦਿੱਤਾ ਸੀ ਜੰਗਲ 'ਚ

author-image
Shanker Badra
Updated On
New Update
ਮੈਕਸੀਕੋ ਸਰਕਾਰ ਨੇ 311 ਭਾਰਤੀ ਨਾਗਰਿਕ ਕੀਤੇ ਡੀਪੋਰਟ ,ਏਜੰਟ ਨੇ ਛੱਡ ਦਿੱਤਾ ਸੀ ਜੰਗਲ 'ਚ
Advertisment
ਮੈਕਸੀਕੋ ਸਰਕਾਰ ਨੇ 311 ਭਾਰਤੀ ਨਾਗਰਿਕ ਕੀਤੇ ਡੀਪੋਰਟ ,ਏਜੰਟ ਨੇ ਛੱਡ ਦਿੱਤਾ ਸੀ ਜੰਗਲ 'ਚ:ਨਵੀਂ ਦਿੱਲੀ :ਮੈਕਸੀਕੋ ਦੀ ਸਰਕਾਰ ਨੇ 311 ਭਾਰਤੀ ਨਾਗਰਿਕਾਂ ਨੂੰ ਡੀਪੋਰਟ ਕਰ ਕੇ ਭਾਰਤ ਵਾਪਸ ਭੇਜ ਦਿੱਤਾ ਹੈ। ਉਹ ਸ਼ੁੱਕਰਵਾਰ ਨੂੰਦਿੱਲੀ ਦੇ ਹਵਾਈ ਅੱਡੇ ’ਤੇ ਉੱਤਰੇ ਹਨ। ਇਹ ਸਾਰੇ ਜਾਇਜ਼ ਤਰੀਕੇ ਨਾਲ ਮੈਕਸੀਕੋ ਪਹੁੰਚੇ ਸਨ। ਮਿਲੀ ਜਾਣਕਾਰੀ ਅਨੁਸਾਰ ਕੌਮਾਂਤਰੀ ਏਜੰਟ ਦੀ ਮਦਦ ਨਾਲ ਇਹ ਅਮਰੀਕਾ 'ਚ ਪ੍ਰਵੇਸ਼ ਲਈ ਮੈਕਸੀਕੋ ਗਏ ਸਨ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤੀ ਕਾਰਨ ਇਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। Mexican government deported 311 Indians nationals , arrive in New Delhi ਮੈਕਸੀਕੋ ਸਰਕਾਰ ਨੇ 311 ਭਾਰਤੀ ਨਾਗਰਿਕ ਕੀਤੇ ਡੀਪੋਰਟ ,ਏਜੰਟ ਨੇ ਛੱਡ ਦਿੱਤਾ ਸੀਜੰਗਲ 'ਚ ਭਾਰਤੀ ਨਾਗਰਿਕਾਂ 'ਚੋਂਵਾਪਸ ਆਏ ਗੌਰਵ ਕੁਮਾਰ ਨੇ ਕਿਹਾ, 'ਸਾਡੇ ਏਜੰਟ ਨੇ ਸਾਨੂੰ ਜੰਗਲ 'ਚ ਛੱਡ ਦਿੱਤਾ। ਜੰਗਲ ਵਿਚ ਅਸੀਂ ਦੋ ਹਫ਼ਤੇ ਤੱਕ ਚੱਲਦੇ ਰਹੇ, ਇਸ ਤੋਂ ਬਾਅਦ ਸਾਨੂੰ ਮੈਕਸੀਕੋ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ ਭਾਰਤੀ ਨਾਗਰਿਕਾਂ ਨੂੰ ਭੇਜਿਆ ਗਿਆ ਹੈ ਜਦਕਿ ਸ੍ਰੀਲੰਕਾ, ਨੇਪਾਲ ਤੇ ਕੈਮਰਨ ਦੇ ਲੋਕ ਹਾਲੇ ਵੀ ਉੱਥੇ ਹਨ। ਮੈਂ ਜਮ਼ੀਨ ਤੇ ਸੋਨੇ ਦੇ ਗਹਿਣੇ ਵੇਚ ਕੇ 18 ਲੱਖ ਰੁਪਏ ਦੀ ਮੋਟੀ ਰਕਮ ਜਮ੍ਹਾਂ ਕੀਤੀ ਤੇ ਏਜੰਡੇ ਨੂੰ ਦਿੱਤੀ ਸੀ। Mexican government deported 311 Indians nationals , arrive in New Delhi ਮੈਕਸੀਕੋ ਸਰਕਾਰ ਨੇ 311 ਭਾਰਤੀ ਨਾਗਰਿਕ ਕੀਤੇ ਡੀਪੋਰਟ ,ਏਜੰਟ ਨੇ ਛੱਡ ਦਿੱਤਾ ਸੀਜੰਗਲ 'ਚ ਦੱਸਿਆ ਜਾਂਦਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਇਸ ਵੇਲੇ ਪੱਬਾਂ ਭਾਰ ਹੈ। ਮੈਕਸੀਕੋ ਦੇਸ਼ ਦੀ ਸਰਕਾਰ ਵੱਲੋਂ ਡੀਪੋਰਟ ਕੀਤੇ ਵਿਅਕਤੀਆਂ ਵਿੱਚੋਂ 310 ਮਰਦ ਹਨ ਤੇ ਇੱਕ ਔਰਤ ਹੈ। ਮੈਕਸੀਕੋ ਦੀ ਸਰਕਾਰ ਨੇ ਅਮਰੀਕਾ ਦੇ ਕਹਿਣ ਉੱਤੇ ਅਜਿਹਾ ਕਦਮ ਪਹਿਲੀ ਵਾਰ ਚੁੱਕਿਆ ਹੈ। ਇਨ੍ਹਾਂ ਵਿੱਚੋਂ ਪੰਜਾਬੀਆਂ ਦੇ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment