ਦੇਸ਼- ਵਿਦੇਸ਼

ਮੈਕਸੀਕੋ 'ਚ ਹੋਈ ਅੰਨ੍ਹੇਵਾਹ ਫਾਇਰਿੰਗ,10 ਲੋਕਾਂ ਦੀ ਮੌਤ

By Jashan A -- May 21, 2019 2:05 pm -- Updated:Feb 15, 2021

ਮੈਕਸੀਕੋ 'ਚ ਹੋਈ ਅੰਨ੍ਹੇਵਾਹ ਫਾਇਰਿੰਗ,10 ਲੋਕਾਂ ਦੀ ਮੌਤ,ਮੈਕਸੀਕੋ ਸਿਟੀ: ਮੈਕਸੀਕੋ ਦੇ ਦੱਖਣੀ ਸੂਬੇ ਓਆਕਸਸਾ ਅਤੇ ਉੱਤਰੀ-ਪੂਰਬੀ ਸੂਬੇ ਤਮੌਲੀਪਸ 'ਚ ਅੰਨ੍ਹੇਵਾਹ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ।

mexu ਮੈਕਸੀਕੋ 'ਚ ਹੋਈ ਅੰਨ੍ਹੇਵਾਹ ਫਾਇਰਿੰਗ,10 ਲੋਕਾਂ ਦੀ ਮੌਤ

ਸਥਾਨਕ ਮੀਡੀਆ ਮੁਤਾਬਕ ਸੜਕ ਕਿਨਾਰੇ 4 ਔਰਤਾਂ ਤੇ 2 ਪੁਰਸ਼ਾਂ ਦੀਆਂ ਲਾਸ਼ਾਂ ਪਈਆਂ ਸਨ। ਇਨ੍ਹਾਂ ਲਾਸ਼ਾਂ 'ਤੇ ਕਈ ਗੋਲੀਆਂ ਦੇ ਨਿਸ਼ਾਨ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ:ਅੰਮ੍ਰਿਤਸਰ ‘ਚ ਦੁਸ਼ਹਿਰਾ ਸਮਾਗਮ ਦੌਰਾਨ ਵਾਪਰਿਆ ਵੱਡਾ ਹਾਦਸਾ , 30 ਤੋਂ ਵੱਧ ਹੋਈਆਂ ਮੌਤਾਂ

mexi ਮੈਕਸੀਕੋ 'ਚ ਹੋਈ ਅੰਨ੍ਹੇਵਾਹ ਫਾਇਰਿੰਗ,10 ਲੋਕਾਂ ਦੀ ਮੌਤ

ਓਧਰ ਗੋਲਫੋ ਪੈਸੀਫਿਕੋ ਸਮਾਚਾਰ ਏਜੰਸੀ ਮੁਤਾਬਕ ਤਮੌਲੀਪਸ 'ਚ ਪੁਲਿਸ ਅਤੇ ਬਦਮਾਸ਼ਾਂ ਦੇ ਸਥਾਨਕ ਗਿਰੋਹਾਂ ਵਿਚਕਾਰ ਝੜਪ 'ਚ 4 ਲੋਕਾਂ ਦੀ ਮੌਤ ਹੋ ਗਈ। ਦੋਵਾਂ ਥਾਵਾਂ ਦੇ ਮ੍ਰਿਤਕਾਂ ਦੀ ਗਿਣਤੀ 10 ਹੈ। ਇਹਨਾਂ ਘਟਨਾਵਾਂ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

-PTC News

  • Share