ਮੁੱਖ ਖਬਰਾਂ

ਮੈਕਸੀਕੋ ਵਿਚ ਨਸ਼ਾ ਮੁਕਤੀ ਕੇਂਦਰ 'ਤੇ ਹੋਇਆ ਹਮਲਾ, 24 ਲੋਕਾਂ ਦੀ ਮੌਤ , 7 ਜ਼ਖਮੀ

By Shanker Badra -- July 02, 2020 12:07 pm -- Updated:Feb 15, 2021

ਮੈਕਸੀਕੋ ਵਿਚ ਨਸ਼ਾ ਮੁਕਤੀ ਕੇਂਦਰ 'ਤੇ ਹੋਇਆ ਹਮਲਾ, 24 ਲੋਕਾਂ ਦੀ ਮੌਤ , 7 ਜ਼ਖਮੀ:ਮੈਕਸੀਕੋ : ਮੈਕਸੀਕੋ ਦੇ ਇੱਕ ਨਸ਼ਾ ਮੁਕਤੀ ਕੇਂਦਰ ਵਿਚ ਬੁੱਧਵਾਰ ਨੂੰ ਕੁਝ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਹੈ। ਇਸ  ਗੋਲੀਬਾਰੀ 'ਚ 24 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਲੋਕ ਜ਼ਖਮੀ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਕੇਂਦਰ ਰਜਿਸਟਰਡ ਵੀ ਨਹੀਂ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਹਮਲਾ ਇਰਾਪੁਆਟੋ ਸ਼ਹਿਰ ਵਿਚ ਬੁੱਧਵਾਰ ਨੂੰ ਕੀਤਾ ਗਿਆ ਹੈ। ਪੁਲਿਸ ਮੁਤਾਬਕ 7 ਜ਼ਖਮੀਆਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਗੁਆਨਾਜੁਆਤੋ ਵਿਚ ਮੈਕਸੀਕਨ ਕਰਾਈਮ ਗਰੁੱਪ ਜੈਲੀਸਕੋ ਕਾਰਟੈਲ ਅਤੇ ਇਕ ਸਥਾਨਕ ਗਰੁੱਪ ਵਿਚਕਾਰ ਖੂਨੀ ਝੜਪ ਹੁੰਦੀ ਰਹੀ ਹੈ।

Mexico Firing In News : 24 shot to death in attack on drug rehab center in Mexico  ਮੈਕਸੀਕੋ ਵਿਚ ਨਸ਼ਾ ਮੁਕਤੀ ਕੇਂਦਰ 'ਤੇ ਹੋਇਆ ਹਮਲਾ, 24 ਲੋਕਾਂ ਦੀ ਮੌਤ , 7 ਜ਼ਖਮੀ

ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕਿਸੇ ਨੂੰ ਅਗਵਾ ਨਹੀਂ ਕੀਤਾ ਹੈ। ਅਜੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੀਡੀਆ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਮੌਕੇ 'ਤੇ ਕਈ ਐਂਬੂਲੈਂਸਾਂ ਅਤੇ ਪੁਲਸ ਵਾਲੇ ਹਨ। ਕਈ ਲੋਕ ਆਪਣੇ ਪਰਿਵਾਰ ਵਾਲਿਆਂ ਦੇ ਮਰ ਜਾਣ ਕਾਰਨ ਇਕੱਠੇ ਹੋ ਗਏ ਤੇ ਰੋਣ ਲੱਗ ਗਏ।

ਗੋਲੀਬਾਰੀ ਕਰਨ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਗਵਰਨਰ ਡਿਗੋ ਸਿਨਹੂਈ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਇਸ ਵਿਚ ਸ਼ਾਮਲ ਹਨ। ਪਿਛਲੇ ਮਹੀਨੇ ਦੌਰਾਨ ਇਰਾਪੌਤੋ ਵਿੱਚ ਇਹ ਅਜਿਹਾ ਦੂਜਾ ਹਮਲਾ ਸੀ। 2010 ਵਿੱਚ ਉੱਤਰੀ ਮੈਕਸੀਕੋ ਦੇ ਚਿਹੁਆਹੁਆ ਸ਼ਹਿਰ ਵਿੱਚ ਇੱਕ ਹਮਲੇ ਵਿੱਚ 19 ਲੋਕ ਮਾਰੇ ਗਏ ਸਨ।
-PTCNews

  • Share