ਹੋਰ ਖਬਰਾਂ

ਮੈਕਸੀਕੋ 'ਚ ਗੜ੍ਹੇਮਾਰੀ ਦਾ ਕਹਿਰ, 5 ਫੁੱਟ ਤੱਕ ਜੰਮੀ ਬਰਫ (ਤਸਵੀਰਾਂ)

By Jashan A -- July 02, 2019 2:07 pm -- Updated:Feb 15, 2021

ਮੈਕਸੀਕੋ 'ਚ ਗੜ੍ਹੇਮਾਰੀ ਦਾ ਕਹਿਰ, 5 ਫੁੱਟ ਤੱਕ ਜੰਮੀ ਬਰਫ (ਤਸਵੀਰਾਂ),ਮੈਕਸੀਕੋ ਸਿਟੀ: ਜਿਥੇ ਦੁਨੀਆ ਦੇ ਕਈ ਦੇਸ਼ ਅੱਤ ਦੀ ਗਰਮੀ ਨਾਲ ਬੇਹਾਲ ਹੋ ਰਹੇ ਹਨ, ਉਥੇ ਹੀ ਮੈਕਸੀਕੋ 'ਚ ਲੋਕਾਂ ਨੂੰ ਠੰਡ ਨੇ ਕੰਬਣੀ ਛੇੜ ਦਿੱਤੀ ਹੈ।ਦਰਅਸਲ, ਮੈਕਸੀਕੋ ਵਿਚ ਭਾਰੀ ਗੜੇਮਾਰੀ ਹੋਈ।

ਇਸ ਗੜ੍ਹੇਮਾਰੀ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।ਮੈਕਸੀਕੋ ਦੇ ਗਵਾਦਲਜਾਰਾ ਸ਼ਹਿਰ ਵਿਚ ਸੋਮਵਾਰ ਸਵੇਰੇ ਗੜਿਆਂ ਦਾ ਤੂਫਾਨ ਆਇਆ। ਇਸ ਨਾਲ ਪੂਰੇ ਸ਼ਹਿਰ ਦੀਆਂ ਸੜਕਾਂ 'ਤੇ 5 ਫੁੱਟ ਤੱਕ ਉੱਚੀ ਬਰਫ ਜੰਮ ਗਈ।

ਹੋਰ ਪੜ੍ਹੋ:ਬਰਗਾੜੀ ਦੇ ਮੁੱਖ ਦੋਸ਼ੀ ਦੇ ਜੇਲ੍ਹ 'ਚ ਹਮਲੇ ਦੌਰਾਨ ਮਾਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਤੱਥਾਂ ਦੀ ਪੜਤਾਲ ਦੀ ਜਾਂਚ ਦੇ ਹੁਕਮ

ਪੂਰੇ ਸ਼ਹਿਰ ਵਿਚ ਬਰਫ ਦੇ ਛੋਟੇ-ਛੋਟੇ ਪਹਾੜ ਬਣ ਗਏ। ਜਲਿਸਕੋ ਦੇ ਗਵਰਨਰ ਅਲਫਾਰੋ ਰਾਮਿਰੇਜ਼ ਨੇ ਕਿਹਾ,''ਕਰੀਬ ਡੇਢ ਘੰਟੇ ਤੱਕ ਚੱਲੇ ਤੂਫਾਨ ਨਾਲ 200 ਘਰਾਂ ਅਤੇ 50 ਗੱਡੀਆਂ ਨੂੰ ਨੁਕਸਾਨ ਪਹੁੰਚਿਆ।

ਭਾਵੇਂਕਿ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।'' ਤੂਫਾਨ ਬੰਦ ਹੋਣ ਦੇ ਬਾਅਦ ਲੋਕ ਘਰਾਂ ਵਿਚੋਂ ਨਿਕਲੇ ਤਾਂ ਦੇਖਿਆ ਕਿ ਸੜਕਾਂ ਬਰਫੀਲੀ ਨਦੀਆਂ ਦੀ ਤਰ੍ਹਾਂ ਦਿਖਾਈ ਦੇ ਰਹੀਆਂ ਸਨ।

-PTC News

  • Share