ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਨਰੇਗਾ ਮੁਲਾਜ਼ਮਾਂ ਵੱਲੋਂ ਧਰਨਾ, ਵਿਕਾਸ ਭਵਨ ਦੀ ਛੱਤ 'ਤੇ ਚੜ੍ਹੇ ਕਰਮਚਾਰੀ

By Riya Bawa - August 26, 2021 4:08 pm

ਮੁਹਾਲੀ: ਮਨਰੇਗਾ ਕਰਮਚਾਰੀ ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਇਸ ਤਹਿਤ ਅੱਜ ਮਨਰੇਗਾ ਕਰਮਚਾਰੀ ਸਥਾਨਕ ਫ਼ੇਜ਼ ਅੱਠ ਸਥਿਤ ਵਿਕਾਸ ਭਵਨ ਦੀ ਛੱਤ ਉੱਤੇ ਚੜ੍ਹ ਗਏ ਹਨ। ਦੱਸ ਦੇਈਏ ਕਿ ਵਿਕਾਸ ਭਵਨ ਦੇ ਦੋਵੇਂ ਗੇਟ ਬੰਦ ਕਰਕੇ ਕਰਮਚਾਰੀਆਂ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿਚ ਸਥਾਨਕ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਅੱਜ ਆਪਣੀਆਂ ਸੇਵਾਵਾਂ ਰੈਗੂਲਰ ਕਰਾਉਣ ਦੀ ਮੰਗ ਨੂੰ ਲੈ ਕੇ ਵਿਕਾਸ ਭਵਨ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ 4-5 ਸੰਘਰਸ਼ਕਾਰੀ ਵਿਕਾਸ ਭਵਨ ਦੀ ਛੱਤ ਉੱਤੇ ਚੜ੍ਹ ਗਏ। ਗੌਰਤਲਬ ਹੈ ਕਿ ਮਨਰੇਗਾ ਕਰਮਚਾਰੀ ਆਪਣੀਆਂ ਮੰਗਾ ਨੂੰ ਲੈ ਕੇ 12 ਅਗਸਤ ਤੋਂ ਧਰਨੇ ਤੇ ਸੀ ਤੇ ਅੱਜ ਇਨ੍ਹਾਂ ਦੇ ਸਾਥੀ ਵਿਕਾਸ ਭਵਨ ਦੀ ਬਿਲਡਿੰਗ ਉੱਤੇ ਚੜ ਗਏ।

adv-img
adv-img