ਹੁਣ ਸ੍ਰੀ ਹਰਿਮੰਦਰ ਸਾਹਿਬ ਲਈ ਵਿਦੇਸ਼ਾਂ ਦੀਆਂ ਸੰਗਤਾਂ ਵੀ ਆਪਣੀ ਕਿਰਤੀ ਕਮਾਈ ‘ਚੋਂ ਭੇਜ ਸਕਦੀਆਂ ਨੇ ਭੇਂਟਾ

ਹੁਣ ਸ੍ਰੀ ਹਰਿਮੰਦਰ ਸਾਹਿਬ ਲਈਵਿਦੇਸ਼ਾਂ ਦੀਆਂ ਸੰਗਤਾਂ ਵੀ ਆਪਣੀ ਕਿਰਤੀ ਕਮਾਈ 'ਚੋਂਭੇਜ ਸਕਦੀਆਂ ਨੇ ਭੇਂਟਾ 

ਹੁਣ ਸ੍ਰੀ ਹਰਿਮੰਦਰ ਸਾਹਿਬ ਲਈ ਵਿਦੇਸ਼ਾਂ ਦੀਆਂ ਸੰਗਤਾਂ ਵੀ ਆਪਣੀ ਕਿਰਤੀ ਕਮਾਈ ‘ਚੋਂ ਭੇਜ ਸਕਦੀਆਂ ਨੇ ਭੇਂਟਾ:ਅੰਮ੍ਰਿਤਸਰ : ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਦੇਸ਼ਾਂ ਤੋਂਲੰਗਰ ਸੇਵਾ ਲਈ ਭੇਂਟਾ ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐਫ.ਸੀ.ਆਰ.ਏ.) 2010 ਤਹਿਤ ਇਹ ਪ੍ਰਵਾਨਗੀ ਦੇ ਦਿੱਤੀ ਹੈ। ਐੱਫਸੀਆਰਏ ਰਜਿਸਟ੍ਰੀਕਰਣ ਪੰਜ ਸਾਲਾਂ ਲਈ ਯੋਗ ਹੋਵੇਗਾ।

ਹੁਣ ਸ੍ਰੀ ਹਰਿਮੰਦਰ ਸਾਹਿਬ ਲਈ ਵਿਦੇਸ਼ਾਂ ਦੀਆਂ ਸੰਗਤਾਂ ਵੀ ਆਪਣੀ ਕਿਰਤੀ ਕਮਾਈ ‘ਚੋਂ ਭੇਜ ਸਕਦੀਆਂ ਨੇ ਭੇਂਟਾ

ਸ੍ਰੀ ਹਰਿਮੰਦਰ ਸਾਹਿਬ ਲਈ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਭੇਂਟਾ ਭੇਜਣ ਦੀ ਇਜਾਜ਼ਤ ਦੇਣ ਲਈ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਦੀ ਧੰਨਵਾਦ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਆਗਿਆ ਮਿਲੀ ਹੈ।

ਹੁਣ ਸ੍ਰੀ ਹਰਿਮੰਦਰ ਸਾਹਿਬ ਲਈ ਵਿਦੇਸ਼ਾਂ ਦੀਆਂ ਸੰਗਤਾਂ ਵੀ ਆਪਣੀ ਕਿਰਤੀ ਕਮਾਈ ‘ਚੋਂ ਭੇਜ ਸਕਦੀਆਂ ਨੇ ਭੇਂਟਾ

ਜਾਣਕਾਰੀ ਅਨੁਸਾਰ ਹੁਣ ਵਿਦੇਸ਼ਾਂ ਦੀਆਂ ਸੰਗਤਾਂ ਆਪਣੀ ਸ਼ਰਧਾ ਭਾਵਨਾ ਅਨੁਸਾਰ ਆਪਣੀ ਕਿਰਤੀ ਕਮਾਈ ‘ਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸੇਵਾ ਲਈ ਭੇਂਟਾ ਭੇਜ ਸਕਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਬੈਂਕ ਖਾਤਿਆਂ ਸਬੰਧੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ‘ਤੇ ਉਪਲਬਧ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਇਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਭਰ ਤੋਂ ਸੇਵਾ ਪ੍ਰਾਪਤ ਕਰਨ ਤੇ ਗੁਰੂ ਸਾਹਿਬ ਦੀ ਫਿਲਾਸਫੀ ‘ਸਰਬੱਤ ਦਾ ਭਲਾ’ ਨੂੰ ਅੱਗੇ ਲਿਜਾਣ ‘ਚ ਸਹਾਇਤਾ ਕਰੇਗਾ। ਇਸ ਦੇ ਲਈ ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹਦਾ ਧੰਨਵਾਦ ਕੀਤਾ ਹੈ।

ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਨੂੰ ਵੱਖ-ਵੱਖ ਕਾਰਜਾਂ ਲਈ ਸੰਗਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਆਪਣਾ ਦਸਵੰਦ ਭੇਜਦੀ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਰਹਿੰਦੀਆਂ ਸੰਗਤਾਂ ਬਹੁਤ ਲੰਮੇ ਸਮੇਂ ਤੋਂ ਸਿੱਧੇ ਤੌਰ ‘ਤੇ ਆਪਣਾ ਦਸਵੰਧ ਅਤੇ ਹੋਰ ਸੇਵਾਵਾਂ ਦੇ ਲਈ ਭੇਂਟਾ ਅਕਾਊਂਟ ਵਿੱਚ ਭੇਜਣ ਦੇ ਲਈ ਪ੍ਰਬੰਧਕਾਂ ਨੂੰ ਕਹਿ ਰਹੀਆਂ ਸਨ। ਜਿਨ੍ਹਾਂ ਦੀ ਅੱਜ ਇਹ ਮੰਗ ਵੀ ਪੂਰੀ ਹੋ ਗਈ ਹੈ।
-PTCNews